Monday, January 13, 2025

Become a member

Get the best offers and updates relating to Liberty Case News.

― Advertisement ―

spot_img
spot_img
HomeINDIAਦਿਨਦਹਾੜੇ ਬੈਂਕ ਮੈਨੇਜਰ ਨੂੰ ਸੁਸਾਈਡ ਨੋਟ ਦਿਖਾ ਲੁੱਟ ਲਿਆ ਬੈਂਕ

ਦਿਨਦਹਾੜੇ ਬੈਂਕ ਮੈਨੇਜਰ ਨੂੰ ਸੁਸਾਈਡ ਨੋਟ ਦਿਖਾ ਲੁੱਟ ਲਿਆ ਬੈਂਕ

ਸ਼ਾਮਲੀ- ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਮੰਗਲਵਾਰ ਨੂੰ ਦਿਨਦਹਾੜੇ ਬੈਂਕ ਵਿੱਚ ਲੂਟ ਦੀ ਘਟਨਾ ਵਾਪਰੀ। ਬੈਂਕ ਦੇ ਅੰਦਰ ਪਹੁੰਚਿਆ ਬਦਮਾਸ਼ ਮੈਨੇਜਰ ਨੂੰ ਗਨ ਪੁਆਇੰਟ ‘ਤੇ ਲੈਣ ਤੋਂ ਬਾਅਦ 40 ਲੱਖ ਰੁਪਏ ਲੈ ਕੇ ਆਰਾਮ ਨਾਲ ਫਰਾਰ ਹੋ ਗਿਆ। ਆਪਣੀ ਪਛਾਣ ਛੁਪਾਉਣ ਲਈ ਅਪਰਾਧੀ ਮੁੰਹ ‘ਤੇ ਮਾਸਕ ਅਤੇ ਸਿਰ ‘ਤੇ ਚਾਦਰ ਲਪੇਟ ਕੇ ਪਹੁੰਚਿਆ ਸੀ। ਘਟਨਾ ਸਦਨ ​​ਕੋਤਵਾਲੀ ਖੇਤਰ ਦੇ ਧੀਮਾਨਪੁਰਾ ਫਾਟਕ ਨੇੜੇ ਸਥਿਤ ਐਕਸਿਸ ਬੈਂਕ ਦੀ ਹੈ।

ਬਦਮਾਸ਼ ਨੇ ਮੈਨੇਜਰ ਨਵੀਨ ਜੈਨ ਨੂੰ ਆਪਣਾ ਸੁਸਾਈਡ ਨੋਟ ਵੀ ਦਿਖਾਇਆ ਅਤੇ ਧਮਕਾਉਂਦੇ ਹੋਏ ਕਿਹਾ ਕਿ ਮੇਰੇ ਉੱਪਰ 38 ਲੱਖ ਰੁਪਏ ਦਾ ਕਰਜ਼ਾ ਹੈ, ਜਾਂ ਤਾਂ ਤੁਸੀਂ ਮੈਨੂੰ 40 ਲੱਖ ਰੁਪਏ ਦੇ ਦਿਓ, ਨਹੀਂ ਤਾਂ ਮੈਂ ਇਸ ਬੈਂਕ ਵਿੱਚ ਖੁਦਕੁਸ਼ੀ ਕਰ ਲਵਾਂਗਾ ਜਾਂ ਫਿਰ ਤੁਹਾਨੂੰ ਮਾਰ ਦੇਵਾਂਗਾ।ਇਸ ਤੋਂ ਬਾਅਦ ਬੈਂਕ ਮੈਨੇਜਰ ਨੇ ਕੈਸ਼ੀਅਰ ਨੂੰ ਬੁਲਾਇਆ ਅਤੇ ਉਸ ਨੂੰ 40 ਲੱਖ ਰੁਪਏ ਦੇਣ ਲਈ ਕਿਹਾ। ਪੈਸੇ ਮਿਲਣ ਤੋਂ ਬਾਅਦ ਲੁਟੇਰਾ ਬੈਂਕ ਮੈਨੇਜਰ ਦੇ ਹੱਥ ਉੱਪਰ ਕਰਵਾ ਕੇ ਉਥੋਂ ਫਰਾਰ ਹੋ ਗਿਆ।

ਲੁੱਟ ਦੀ ਇਸ ਵਾਰਦਾਤ ਦੀ ਸੂਚਨਾ ਤੋਂ ਬਾਅਦ ਪੁਲਸ ਵਿਭਾਗ ‘ਚ ਹਫੜਾ-ਦਫੜੀ ਮਚ ਗਈ। ਐੱਸ.ਪੀ. ਸਮੇਤ ਕਈ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਜਾਂਚ ‘ਚ ਜੁਟ ਗਏ। ਸ਼ਾਮਲੀ ਐੱਸ.ਪੀ. ਰਾਮ ਸੇਵਾ ਗੌਤਮ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।