Sunday, August 24, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਮਾਤਾ ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਬੱਸ ਪੁਲ ਤੋਂ ਡਿੱਗੀ ;...

ਮਾਤਾ ਵੈਸ਼ਣੋ ਦੇਵੀ ਜਾ ਰਹੇ ਸ਼ਰਧਾਲੂਆਂ ਦੀ ਬੱਸ ਪੁਲ ਤੋਂ ਡਿੱਗੀ ; 1 ਦੀ ਮੌਤ, 35 ਜ਼ਖ਼ਮੀ

ਹੀਰਾਨਗਰ – ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਉੱਤਰ ਪ੍ਰਦੇਸ਼ ਤੋਂ ਆ ਰਹੇ ਸ਼ਰਧਾਲੂਆਂ ਦੀ ਭਰੀ ਬੱਸ ਬੀਤੀ ਰਾਤ ਲੱਗਭਗ 3 ਵਜੇ ਸਾਂਬਾ ਜ਼ਿਲੇ ਦੇ ਜਤਵਾਲ ਖੇਤਰ ’ਚ ਇਕ ਪੁਲ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ 1 ਯਾਤਰੀ ਦੀ ਮੌਤ ਹੋ ਗਈ ਅਤੇ 35 ਜ਼ਖ਼ਮੀ ਹੋ ਗਏ।

ਪੁਲਸ ਅਨੁਸਾਰ ਯੂ. ਪੀ. 81 ਬੀ. ਟੀ./7688 ਨੰਬਰ ਦੀ ਬੱਸ ਅਮਰੋਹਾ (ਉੱਤਰ ਪ੍ਰਦੇਸ਼) ਤੋਂ ਕਟੜਾ ਜਾ ਰਹੀ ਸੀ। ਰਸਤੇ ’ਚ ਜਤਵਾਲ ਪੁਲ ’ਤੇ ਅਚਾਨਕ ਚਾਲਕ ਵਾਹਨ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਜਾ ਡਿੱਗੀ। ਰਾਤ ਦਾ ਸਮਾਂ ਹੋਣ ਕਾਰਨ ਮੌਕੇ ’ਤੇ ਹਫੜਾ-ਦਫ਼ੜੀ ਮਚ ਗਈ। ਹਾਦਸੇ ’ਚ ਜਾਨ ਗੁਆਉਣ ਵਾਲੇ ਸ਼ਰਧਾਲੂ ਦੀ ਪਛਾਣ ਕਿਰਪਾਲ ਉਰਫ ਇਕਬਾਲ (31) ਪੁੱਤਰ ਹਰਬੰਸ, ਵਾਸੀ ਪਿੰਡ ਰੁਖਾਲੂ, ਹਸਨਪੁਰ, ਜ਼ਿਲਾ ਅਮਰੋਹਾ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ।