ਦੱਖਣੀ ਅਮਰੀਕੀ ਦੇਸ਼ ਪੇਰੂ ’ਚ ਉਸ ਸਮੇਂ ਵੱਡਾ ਭਿਆਨਕ ਹਾਦਸਾ ਵਾਪਰਿਆ ਜਦੋਂ ਅਯਾਕੁਚੋ ਖੇਤਰ ‘ਚ ਇਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਹਾਦਸੇ ‘ਚ ਘੱਟੋ-ਘੱਟ 21 ਲੋਕ ਮਾਰੇ ਗਏ ਅਤੇ ਕਰੀਬ 20 ਲੋਕ ਜ਼ਖਮੀ ਹੋ ਗਏ।
ਸਥਾਨਕ ਅਧਿਕਾਰੀਆਂ ਮੁਤਾਬਕ ਇਹ ਭਿਆਨਕ ਹਾਦਸਾ ਪਾਰਸ ਜ਼ਿਲੇ ਦੇ ਕੈਂਗਲੋ ਸੂਬੇ ਦੇ ਅਯਾਕੁਚੋ ਖੇਤਰ ‘ਚ ਵਾਪਰਿਆ। ਜਿੱਥੇ ਯਾਤਰੀਆਂ ਨਾਲ ਭਰੀ ਹੋਈ ਬੱਸ ਸੜਕ ਅਚਾਨਕ ਬੇਕਾਬੂ ਹੋ ਕੇ ਫਿਸਲ ਕੇ 200 ਮੀਟਰ ਡੂੰਘੀ ਖੱਡ ‘ਚ ਜਾ ਡਿੱਗੀ। ਹਾਦਸੇ ਦੌਰਾਨ ਬੱਸ ’ਚ ਕਰੀਬ 40 ਯਾਤਰੀ ਸਵਾਰ ਸਨ। ਹੁਣ ਤੱਕ 15 ਜ਼ਖਮੀਆਂ ਦੀ ਪਛਾਣ ਹੋ ਚੁੱਕੀ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ, ਪਰ ਸਪੱਸ਼ਟ ਹੈ ਕਿ ਅਯਾਕੁਚੋ ਖੇਤਰ ’ਚ ਇਸ ਤਰ੍ਹਾਂ ਦੇ ਹਾਦਸੇ ਵਾਪਰਨਾ ਆਮ ਜਿਹੀ ਗੱਲ ਹੈ। ਕਿਉਂਕਿ ਅਕਸਰ ਇੱਥੇ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ। ਇੰਨ੍ਹਾਂ ਹਾਦਸਿਆਂ ਦੇ ਕਾਰਨ ਚਾਲਕਾਂ ਦੀ ਅਣਗਹਿਲੀ ਬਣਦੀ ਹੈ ਜਾਂ ਗੈਰ-ਸਿਖਲਾਈ ਚਾਲਕ।