ਚੰਡੀਗੜ੍ਹ : ਪੰਜਾਬ ਕੈਬਨਿਟ ਦੀ ਮੀਟਿੰਗ ਦਾ ਸਮਾਂ ਅਤੇ ਸਥਾਨ ਬਦਲ ਦਿੱਤਾ ਗਿਆ ਹੈ। ਭਲਕੇ ਜਲੰਧਰ ਵਿਖੇ 1 ਵਜੇ ਹੁਣ ਵਾਲੀ ਇਹ ਮੀਟਿੰਗ ਹੁਣ 8 ਅਕਤੂਬਰ ਨੂੰ ਦੁਪਹਿਰ 2 ਵਜੇ ਹੋਵੇਗੀ ਅਤੇ ਮੀਟਿੰਗ ਹੁਣ ਇਹ ਮੁੱਖ ਮੰਤਰੀ ਹਾਊਸ ਚੰਡੀਗੜ੍ਹ ‘ਚ ਹੋਵੇਗੀ।
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਮੀਟਿੰਗ ਕਾਨਫਰੰਸ ਰੂਮ, ਜੀਓ ਮੈੱਸ ਪੀਏਪੀ ਜਲੰਧਰ ਵਿਖੇ ਦੁਪਹਿਰ 1 ਵਜੇ ਹੋਣੀ ਤੈਅ ਕੀਤੀ ਗਈ ਸੀ, ਜਿਸ ਦਾ ਸਮਾਂ ਅਤੇ ਸਥਾਨ ਬਦਲ ਦਿੱਤਾ ਗਿਆ ਹੈ। ਇਹ ਮੀਟਿੰਗ ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿਚ ਹੋਵੇਗੀ।