ਪੰਜਾਬ ਦੀ ਰਾਜਨੀਤਿਕ ਪਹਚਾਨ ਵਿੱਚ ਅਕਾਲੀ ਦਲ ਦਾ ਇੱਕ ਮੁੱਖ ਅਤੇ ਮਜਬੂਤ ਸਥਾਨ ਰਿਹਾ ਹੈ। ਇਹ ਪਾਰਟੀ ਸਿਰਫ ਇੱਕ ਸਿਆਸੀ ਪਲੇਟਫਾਰਮ ਹੀ ਨਹੀਂ, ਸਗੋਂ ਸਿੱਖ ਧਰਮ, ਸੰਸਕਾਰਾਂ ਅਤੇ ਖੇਤਰੀ ਪਛਾਣ ਦੀ ਪ੍ਰਤੀਕ ਰਹੀ ਹੈ। ਪਰ ਪਿਛਲੇ ਕੁਝ ਦਹਾਕਿਆਂ ਦੌਰਾਨ, ਅਕਾਲੀ ਦਲ ਦੇ ਅੰਦਰੂਨੀ ਟਕਰਾਅ, ਵਿਵਾਦਪੂਰਨ ਫ਼ੈਸਲਿਆਂ ਅਤੇ ਸਿਧਾਂਤਾਂ ਤੋਂ ਵਿੱਛੋੜੇ ਨੇ ਇਸ ਦੀ ਮੂਲ ਪਛਾਣ ਨੂੰ ਨੁਕਸਾਨ ਪਹੁੰਚਾਇਆ ਹੈ।
ਅੱਜ ਅਕਾਲੀ ਦਲ ਇੱਕ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੁੱਖ ਤੌਤ ਤੇ ਇਸ ਦੀ ਵਜ੍ਹਾ,ਕੋਈ ਹੋਰ ਨਹੀਂ ਸਗੋਂ ਇਸ ਦਲ ਦੀ ਆਪਣੀ ਅੰਦਰੂਨੀ ਅਸਮਰੱਥਾ ਅਤੇ ਅਣਦੂਰਦਰਸ਼ਤਾ ਵੀ ਹੈ। ਅਕਾਲੀ ਦਲ, ਜੋ ਕਦੇ ਸਿੱਖ ਸਮਾਜ ਅਤੇ ਖੇਤਰੀ ਅਧਿਕਾਰਾਂ ਦੇ ਰਾਖਵਾਲੇ ਵਜੋਂ ਜਾਣਿਆ ਜਾਂਦਾ ਸੀ, ਹੁਣ ਆਪਣੀ ਮੂਲ ਰਾਜਨੀਤਿਕ ਲੀਡਰਸ਼ਿਪ ਅਤੇ ਦ੍ਰਿੜਤਾ ਨੂੰ ਖੋਹ ਰਿਹਾ ਹੈ।
ਇਸ ਪਿਛੋਕੜ ਵਿੱਚ, ਪੰਜਾਬ ਨੂੰ ਬਰਬਾਦ ਕਰਨ ਦਾ ਰਾਜਨੀਤਿਕ ਅਜੰਡਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਸੀਂ ਦੇਖ ਰਹੇ ਹਾਂ ਕਿ ਕਿਵੇਂ ਇਤਿਹਾਸਕ ਮਕਸਦਾਂ ਵਿੱਚ ਦੇਸ਼ ਦੇ ਖੇਤਰੀ ਰੰਗਾਂ ਨੂੰ ਹਟਾ ਕੇ ਇੱਕ ਕੇਂਦਰੀਕ੍ਰਿਤ ਦੇਸ਼ ਦੀ ਸਥਾਪਨਾ ਲਈ ਯਤਨ ਹੋ ਰਹੇ ਹਨ। ਪੰਜਾਬ ਵਿੱਚ, ਇਹ ਸਿਆਸੀ ਅਜੰਡਾ ਅਜਿਹੇ ਪ੍ਰਯਾਸਾਂ ਰਾਹੀਂ ਅਗਾਂਹ ਵਧ ਰਿਹਾ ਹੈ, ਜਿੱਥੇ ਸਿੱਖ ਅਤੇ ਪੰਜਾਬੀ ਪਛਾਣ ਨੂੰ ਹਲਕਾ ਕਰਨ ਅਤੇ ਇਸ ਨੂੰ ਰਾਸ਼ਟਰੀ ਧਾਰਾ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੇ ਕਈ ਸਾਲਾਂ ਤੱਕ ਇਸ ਅਜੰਡੇ ਨੂੰ ਪਰੋਸਣ ਵਿੱਚ ਸਹਾਇਤਾ ਕੀਤੀ। ਜਦੋਂ ਤੱਕ ਅਕਾਲੀ ਦਲ ਆਪਣੇ ਸਿਧਾਂਤਾਂ ’ਤੇ ਟਿਕਿਆ ਰਿਹਾ, ਇਹ ਗਠਜੋੜ ਇੱਕ ਸੌਖਾ ਰਿਸ਼ਤਾ ਨਹੀਂ ਸੀ। ਪਰ ਹੁਣ, ਜਦੋਂ ਅਕਾਲੀ ਦਲ ਦੇ ਸਿਆਸੀ ਫੈਸਲੇ, ਜਿਵੇਂ ਕਿ ਕਿਸਾਨ ਆੰਦੋਲਨ ਦੌਰਾਨ ਭਾਜਪਾ ਤੋਂ ਦੂਰੀ ਬਣਾਉਣ, ਨੇ ਇਸ ਦਲ ਨੂੰ ਮੁੜ ਆਪਣੀ ਪਛਾਣ ਦੀ ਪੱਖਦਾਰੀ ਕਰਨ ਲਈ ਮਜਬੂਰ ਕੀਤਾ ਹੈ, ਤਾਂ ਸਵਾਲ ਇਹ ਹੈ ਕਿ ਕੀ ਇਹ ਬਹੁਤ ਦੇਰ ਹੋ ਚੁੱਕੀ ਹੈ।
ਪੰਜਾਬ ਲਈ ਸਥਾਨਕ ਰਾਜਨੀਤੀ ਦੀ ਮਜਬੂਤੀ ਦਾ ਅਜੰਡਾ ਸਿਰਫ ਰਾਜਨੀਤਿਕ ਨਹੀਂ, ਸਗੋਂ ਸਮਾਜਿਕ ਅਤੇ ਸੱਭਿਆਚਾਰਕ ਪੱਧਰ ’ਤੇ ਵੀ ਹੈ। ਪੰਜਾਬੀ ਭਾਸ਼ਾ, ਸਿੱਖ ਧਰਮ, ਅਤੇ ਖੇਤਰੀ ਪਛਾਣ ਨੂੰ ਹੇਠਾਂ ਧੱਕਣ ਲਈ ਇੱਕ ਨੀਤੀਬੱਧ ਰਣਨੀਤੀ ਵਰਤੀ ਜਾ ਰਹੀ ਹੈ।
ਪੰਜਾਬ ਦੀ ਆਪਣੀ ਪਛਾਣ ਅਤੇ ਮਜਬੂਤੀ ਲਈ ਸਥਾਨਕ ਸਿਆਸੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ, ਦਾ ਮਜਬੂਤ ਹੋਣਾ ਬਹੁਤ ਜ਼ਰੂਰੀ ਹੈ। ਅਕਾਲੀ ਦਲ ਨੂੰ ਹੁਣ ਆਪਣੇ ਮੂਲ ਮੁੱਦਿਆਂ ’ਤੇ ਮੁੜ ਫੋਕਸ ਕਰਨ ਦੀ ਲੋੜ ਹੈ। ਇਸੇ ਤਰ੍ਹਾਂ, ਸਿੱਖ ਸਮਾਜ ਨੂੰ ਵੀ ਸਮੂਹਕ ਤੌਰ ’ਤੇ ਆਪਣੀ ਸਿਆਸੀ, ਧਾਰਮਿਕ ਅਤੇ ਖੇਤਰੀ ਪਛਾਣ ਦੀ ਰਾਖੀ ਲਈ ਜਾਗਰੂਕ ਹੋਣਾ ਪਵੇਗਾ।
ਇਸ ਲਈ, ਜੇ ਅਕਾਲੀ ਦਲ ਆਪਣੀ ਪਹਚਾਨ ਅਤੇ ਵਿਸ਼ਵਾਸ ਮੁੜ ਕਾਇਮ ਨਹੀਂ ਕਰਦਾ, ਤਾਂ ਪਾਛੇ ਹੋ ਰਹੇ ਸਿਆਸੀ ਖੇਡਾਂ ਵਿੱਚ ਪੰਜਾਬ ਦੀ ਮੂਲ ਖੇਤਰੀ ਪਛਾਣ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ।