ਬਠਿੰਡਾ ਤੋਂ ਇੱਕ ਪਰਿਵਾਰ ਵੱਲੋਂ ਆਪਣੇ 22 ਸਾਲਾਂ ਨੌਜਵਾਨ ਪੁੱਤਰ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਉਹ ਵੋਟ ਪਾਉਣ ਗਿਆ ਤੇ ਫਿਰ ਘਰ ਨਹੀਂ ਪਰਤਿਆ।
ਬਠਿੰਡਾ ਨਾਲ ਸੰਬੰਧਿਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫਿਲਹਾਲ ਨੋਇਡਾ ਰਹਿ ਰਹੇ ਹਨ। ਉਨ੍ਹਾਂ ਦਾ ਵੱਡਾ ਬੇਟਾ 28 ਮਈ ਨੂੰ ਵੋਟ ਪਾਉਣ ਲਈ ਗਿਆ ਸੀ। ਪਰ ਉਹ ਵੋਟ ਵਾਲੇ ਦਿਨ ਤੋਂ ਬਾਅਦ ਘਰ ਨਹੀਂ ਪਰਤਿਆ। ਇਸ ਸੰਬੰਧੀ ਜਦੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਅਗਲੇ ਦਿਨ ਪੁਲਿਸ ਪ੍ਰਸ਼ਾਸਨ ਨੇ ਨੌਜਵਾਨ ਬੇਟੇ ਦੀ ਮੌਤ ਦੀ ਖ਼ਬਰ ਦਿੱਤੀ। ਹੁਣ ਪਰਿਵਾਰ ਦਾ ਦਾਅਵਾ ਹੈ ਕਿ ਜਦੋਂ ਉਨ੍ਹਾਂ ਨੇ ਬੇਟੇ ਦੀ ਲਾਸ਼ ਦੇਖੀ ਤਾਂ ਉਸ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਹਨ। ਉਸ ਦੇ ਗੁੱਟ ’ਤੇ ਪਾਇਆ ਬ੍ਰੈਸਲੇਟ ਵੀ ਗਾਇਬ ਹੈ ਪਰ ਮੋਬਾਇਲ ਫੋਨ ਮਿਲ ਗਿਆ ਹੈ। ਪਰਿਵਾਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਨੌਜਵਾਨ ਪੁੱਤ ਦਾ ਕਤਲ ਹੋਇਆ ਹੈ ਪਰ ਪੁਲਿਸ ਇਸ ਨੂੰ ਸਧਾਰਨ ਮੌਤ ਦੱਸ ਰਹੀ ਹੈ।
ਇਸ ਦੇ ਨਾਲ ਹੀ ਪਰਿਵਾਰ ਪ੍ਰਸ਼ਾਸਨ ਤੋਂ ਇੰਨਸਾਫ਼ ਦੀ ਮੰਗ ਕਰ ਰਿਹਾ ਹੈ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪ੍ਰਸ਼ਾਸਨ ਇੰਨਸਾਫ਼ ਨਹੀਂ ਦਿੰਦਾ, ਉਦੋਂ ਤੱਕ ਨੌਜਵਾਨ ਦੀ ਲਾਸ਼ ਦਾ ਸਸਕਾਰ ਨਹੀਂ ਕੀਤਾ ਜਾਵੇਗਾ।