ਤਰਨ ਤਾਰਨ ਦੇ ਇੱਕ ਗਰੀਬ ਪਰਿਵਾਰ ’ਤੇ ਉਦੋਂ ਦੁੱਖਾਂ ਦਾ ਪਹਾੜ ਢਹਿ ਗਿਆ ਜਦੋਂ ਉਨ੍ਹਾਂ ਦਾ ਇੱਕੋ-ਇੱਕ ਕਮਾਊ ਪੁੱਤ ਦੁਨੀਆ ਨੂੰ ਅਲਵਿਦਾ ਆਖ ਗਿਆ। ਮ੍ਰਿਤਕ ਦੀ ਪਹਿਚਾਣ ਮਨਜਿੰਦਰ ਸਿੰਘ ਵਾਸੀ ਤੂੜ ਵੱਜੋਂ ਹੋਈ ਹੈ ਜੋ ਕਿ ਕਰੀਬ 30 ਸਾਲਾਂ ਦਾ ਸੀ।
ਨੌਜਵਾਨ ਦੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਨੇ ਦੱਸਿਆ ਕਿ ਨੌਜਵਾਨ ਮਨਜਿੰਦਰ ਸਿੰਘ ਮਜ਼ਦੂਰੀ ਕਰਦਾ ਸੀ ਜਿਸ ਦੇ ਸਿਰ ’ਤੇ ਉਸ ਦੇ ਪਰਿਵਾਰ ਦਾ ਪੇਟ ਪੱਲਦਾ ਸੀ। ਪਰ ਬੀਤੇ ਦਿਨ ਆਪਣੇ ਘਰ ’ਚ ਪੱਖੇ ਦੀ ਤਾਰ ਨਾਲ ਕਰੰਟ ਲੱਗਣ ਕਾਰਨ ਉਸ ਦੀ ਮੌਤ ਦੀ ਹੋ ਗਈ। ਨੌਜਵਾਨ ਦੀ ਆਪਣੀ ਮੌਤ ਤੋਂ ਬਾਅਦ ਪਿੱਛੇ ਪਤਨੀ, ਛੋਟੀ ਉੱਮਰ ਦੇ ਬੱਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਕੋਲੋਂ ਆਰਥਿਕ ਮਦਦ ਦੀ ਗੁਹਾਰ ਲਗਾਈ ਹੈ।