ਲੁਧਿਆਣਾ —ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਬਾਹਰ ਸਵਾਰੀ ਬਿਠਾਉਣ ਨੂੰ ਲੈ ਕੇ ਆਟੋ ਚਾਲਕ ਅਤੇ ਈ-ਰਿਕਸ਼ਾ ਚਾਲਕ ਵਿਚਕਾਰ ਬਹਿਸ ਹੋ ਗਈ। ਆਟੋ ਚਾਲਕ ਨੇ ਈ-ਰਿਕਸ਼ਾ ਚਾਲਕ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਈ-ਰਿਕਸ਼ਾ ਚਾਲਕ ਸੰਜੀਵ ਕੁਮਾਰ ਦੀ ਮੌਤ ਹੋ ਗਈ। ਬਵਾਲ ਇੰਨਾ ਵਧ ਗਿਆ ਕਿ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਸ ਮੌਕੇ ’ਤੇ ਪੁੱਜੀ।ਜਾਣਕਾਰੀ ਅਨੁਸਾਰ ਸਵਾਰੀ ਨੂੰ ਲੈ ਕੇ ਆਟੋ ਚਾਲਕ ਪ੍ਰਤਾਪ ਦੀ ਈ-ਰਿਕਸ਼ਾ ਚਾਲਕ ਨਾਲ ਬਹਿਸ ਹੋ ਗਈ। ਬਹਿਸ ਕੁੱਟਮਾਰ ’ਚ ਤਬਦੀਲ ਹੋ ਗਈ, ਜਿਸ ਤੋਂ ਬਾਅਦ ਪ੍ਰਤਾਪ ਨੇ ਸੰਜੀਵ ਨੂੰ ਮੁੱਕੇ ਮਾਰੇ ਅਤੇ ਸੰਜੀਵ ਸੜਕ ’ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਹਸਪਤਾਲ ਲਿਆਂਦਾ ਗਿਆ ਤੇ ਉਸ ਦੀ ਮੌਤ ਹੋ ਗਈ।ਇਸ ਸਬੰਧੀ ਥਾਣਾ ਕੋਤਵਾਲੀ ਇੰਚਾਰਜ ਗਗਨਦੀਪ ਨੇ ਦੱਸਿਆ ਕਿ ਸਵਾਰੀ ਨੂੰ ਲੈ ਕੇ ਦੋਵੇਂ ਧਿਰਾਂ ਵਿਚਕਾਰ ਕੁੱਟਮਾਰ ਹੋਈ। ਈ-ਰਿਕਸ਼ਾ ਚਾਲਕ ਸੰਜੀਵ ਦੀ ਮੌਤ ਹੋ ਗਈ। ਪੁਲਸ ਆਟੋ ਚਾਲਕ ਪ੍ਰਤਾਪ ਦੀ ਭਾਲ ਕਰ ਰਹੀ ਹੈ।