ਚੀਵਾ/ਸਪੇਨ – ਸਪੇਨ ਵਿੱਚ ਭਿਆਨਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 205 ਹੋ ਗਈ ਹੈ, ਜਿਨ੍ਹਾਂ ਵਿੱਚੋਂ 202 ਇਕੱਲੇ ਵੈਲੇਂਸੀਆ ਦੇ ਹਨ। ਸਪੇਨ ਦੇ ਐਮਰਜੈਂਸੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੂਰਬੀ ਸਪੇਨ ਵਿੱਚ ਅਚਾਨਕ ਆਏ ਹੜ੍ਹ ਦੇ 3 ਦਿਨ ਬਾਅਦ ਬਚਾਅ ਕਰਮਚਾਰੀ ਸ਼ੁੱਕਰਵਾਰ ਨੂੰ ਵੀ ਫਸੀਆਂ ਕਾਰਾਂ ਅਤੇ ਢਹਿ ਗਈਆਂ ਇਮਾਰਤਾਂ ਵਿੱਚ ਲਾਸ਼ਾਂ ਦੀ ਭਾਲ ਕਰ ਰਹੇ ਸਨ। ਕਈ ਲੋਕ ਅਜੇ ਵੀ ਲਾਪਤਾ ਹਨ। ਹੜ੍ਹ ਇੰਨਾ ਵਿਨਾਸ਼ਕਾਰੀ ਸੀ ਕਿ ਇਹ ਰਸਤੇ ਵਿਚ ਆਉਣ ਵਾਲੀ ਹਰ ਚੀਜ਼ ਨੂੰ ਵਹਾ ਕੇ ਲੈ ਗਿਆ।