ਚੰਡੀਗੜ੍ਹ, 6 ਮਾਰਚ, 2025
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਅਗਾਮੀ ਜ਼ਿਲ੍ਹਾ ਪ੍ਰੀਸ਼ਦ ‘ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿੱਚ ਮੋਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੋਹਾਲੀ ਦੇ ਫੇਸ-1, ਉਦਯੋਗਿਕ ਖੇਤਰ ਦਫਤਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਨੇ ਆਉਣ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਝੂਠੀਆਂ ਨੀਤੀਆਂ ਨੂੰ ਬਿਆਨ ਕਰਦਿਆਂ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ,” ਅਸੀਂ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਮਰ ਕੱਸ ਲਈ ਹੈ.”
ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ‘ਤੇ ਤੰਜ ਕਸਦਿਆਂ ਉਨ੍ਹਾਂ ਕਿਹਾ, “ਪੰਜਾਬ ਦੇ ਲੋਕ ਮੌਜੂਦਾ ਭਗਵੰਤ ਮਾਨ ਸਰਕਾਰ ਕੋਲੋਂ ਬੁਰੀ ਤਰ੍ਹਾਂ ਤੰਗ ਆ ਚੁਕੇ ਹਨ, ਕਿਉਂਕਿ ਜਿਨ੍ਹਾਂ ਦਾਅਵਿਆਂ ਅਤੇ ਵਾਅਦਿਆਂ ਦੇ ਸਹਾਰੇ ‘ਆਮ ਆਦਮੀ ਪਾਰਟੀ’ ਨੇ ਵੱਡੀ ਬਹੁਮਤ ਨਾਲ ਸੂਬੇ ਦੀ ਸੱਤਾ ਸੰਭਾਲੀ ਸੀ, ਉਨ੍ਹਾਂ ਨੂੰ ਪੂਰਾ ਕਰਨ ਵਿਚ ‘ਆਪ’ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ।”
ਉਨ੍ਹਾਂ ਨੇ ਅੱਗੇ ਕਿਹਾ,”ਪੰਜਾਬ ਦੇ ਲੋਕ ਇਨ੍ਹਾਂ ਪ੍ਰੀਸ਼ਦ ‘ਤੇ ਸੰਮਤੀ ਚੋਣਾਂ ਦੌਰਾਨ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਚੰਗੀ ਤਰ੍ਹਾਂ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ।”
‘ਆਪ’ ਸਰਕਾਰ ਦੀਆਂ ਕਾਲੀਆਂ ਕਰਤੂਤਾਂ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ‘ਆਪ’ ਸਰਕਾਰ ਦੀ ਗੁੰਡਾਗਰਦੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਕਿਸੇ ਕਾਂਗਰਸੀ ਵਰਕਰ ਨਾਲ ਧੱਕਾ ਕਰੇਗੀ ਤਾਂ ਉਹ ਖੁਦ ਉਸ ਕਾਂਗਰਸੀ ਵਰਕਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇI
ਇਸ ਤੋਂ ਇਲਾਵਾ ਸਿੱਧੂ ਨੇ ਭਗਵੰਤ ਮਾਨ ਸਰਕਾਰ ਦੇ ਝੂਠੇ ਵਾਅਦਿਆਂ ‘ਤੇ ਲੋਕਾਂ ਧਿਆਨ ਕੇਂਦਰਿਤ ਕਰਦਿਆਂ ਕਿਹਾ,”ਆਪ ਸਰਕਾਰ ਨੇ ਪਿਛਲੇ ਤਿੰਨ ਸਾਲਾਂ ‘ਚ ਝੂਠੇ ਇਸ਼ਤਿਹਾਰ ਛਾਪਣ, ਝੂਠੇ ਵਾਅਦੇ ਕਰਨ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ।”
ਸਿੱਧੂ ਨੇ ਅੱਗੇ ਕਿਹਾ, “ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਵੇਗੀ ਅਤੇ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ।”
ਇਸ ਮੀਟਿੰਗ ਨੂੰ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਛਲੀ ਕਲਾਂ ਤੋਂ ਸ਼੍ਰੀ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਸ. ਭਗਤ ਸਿੰਘ ਨਾਮਧਾਰੀ, ਲੇਬਰਫੈਡ ਦੇ ਮੀਤ ਚੈਅਰਮੈਨ ਠੇਕੇਦਾਰ ਸ. ਮੋਹਨ ਸਿੰਘ ਬਠਲਾਨਾ, ਸ. ਹਰਚਰਨ ਸਿੰਘ ਗਿੱਲ ਲਾਂਡਰਾਂ, ਸ. ਗੁਰਬਾਜ ਸਿੰਘ ਮੌਲੀ ਬੈਦਵਾਨ ਨੇ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੂਰੜਾ ਤੋਂ ਸਾਬਕਾ ਸਰਪੰਚ ਸ. ਦਵਿੰਦਰ ਸਿੰਘ, ਬਲਾਕ ਸੰਮਤੀ ਖਰੜ ਤੋਂ ਮੀਤ ਚੈਅਰਮੈਨ ਸ. ਮਨਜੀਤ ਸਿੰਘ ਤੰਗੌਰੀ ,ਮਾਣਕਪੁਰ ਕੱਲਰ ਤੋਂ ਸਾਬਕਾ ਸਰਪੰਚ ਸ. ਕਰਮ ਸਿੰਘ, ਸਨੇਟਾ ਤੋਂ ਸਾਬਕਾ ਸਰਪੰਚ ਸ਼੍ਰੀ ਚੌਧਰੀ ਰਿਸ਼ੀ ਪਾਲ, ਗੋਬਿੰਦਗੜ੍ਹ ਤੋਂ ਸ਼੍ਰੀ ਚੌਧਰੀ ਦੀਪ ਚੰਦ, ਰਾਏਪੁਰ ਕਲਾਂ ਤੋਂ ਸ. ਹਰਭਜਨ ਸਿੰਘ, ਭਾਗੋ ਮਾਜਰਾ ਤੋਂ ਸ. ਅਵਤਾਰ ਸਿੰਘ ,ਗੀਗੇ ਮਾਜਰਾ ਤੋਂ ਨੰਬਰਦਾਰ ਗੁਰਚਰਨ ਸਿੰਘ , ਗੀਗੇ ਮਾਜਰਾ ਤੋਂ ਸ. ਕੁਲਵੰਤ ਸਿੰਘ ਫੌਜ਼ੀ, ਮਿੰਢੇ ਮਾਜਰਾ ਤੋਂ ਸਰਪੰਚ ਸੁਖਵਿੰਦਰ ਸਿੰਘ, ਪਿੰਡ ਤੰਗੌਰੀ ਤੋਂ ਸਰਪੰਚ ਸ.ਪ੍ਰਦੀਪ ਸਿੰਘ , ਪਿੰਡ ਤੰਗੋਰੀ ਤੋਂ ਸ਼੍ਰੀ ਸੋਮ ਨਾਥ, ਸੁਖਗੜ੍ਹ ਤੋਂ ਸ. ਅਮਰਜੀਤ ਸਿੰਘ, ਗੋਬਿੰਦਗੜ੍ਹ ਤੋਂ ਸ. ਜਗਦੀਸ਼ ਸਿੰਘ ਲਾਂਡਰਾਂ, ਸ. ਅਵਤਰ ਸਿੰਘ ਲਾਂਡਰਾਂ,ਨਿਊ ਲਾਂਡਰਾਂ ਤੋਂ ਸ. ਗੁਰਮੁੱਖ ਸਿੰਘ, ਖੱਟੜਾ ਦੇੜੀ ਤੋਂ ਸ. ਗੁਰਿੰਦਰ ਸਿੰਘ, ਪੱਪਾ ਗਿੱਦੜਪੁਰ ਤੋਂ ਸਾਬਕਾ ਸਰਪੰਚ ਸ. ਜਸਵਿੰਦਰ ਸਿੰਘ, ਪਿੰਡ ਬੇਰੋਂਪੁਰ ਤੋਂ ਸ. ਸੁਦੇਸ਼ ਕੁਮਾਰ ਗੋਗਾ, ਪਿੰਡ ਭਾਗੋ ਮਾਜਰਾ ਤੋਂ ਸ. ਅਵਤਾਰ ਸਿੰਘ, ਮੌਲੀ ਬੈਦਵਾਨ ਤੋਂ ਸ.ਹਰਜਸ ਸਿੰਘ, ਮੌਲੀ ਬੈਦਵਾਨ ਤੋਂ ਸ. ਮਨਜੀਤ ਸਿੰਘ, ਰਾਏਪੁਰ ਕਲਾਂ ਤੋਂ ਸ. ਸਰਨਜੀਤ ਸਿੰਘ ਲਾਲੀ, ਗੋਬਿੰਦਗੜ੍ਹ ਤੋਂ ਸ. ਸੰਜੀਵ ਕੁਮਾਰ ਬੰਟੀ, ਸਨੇਟਾ ਤੋਂ ਸਰਪੰਚ ਸ. ਭਗਤ ਰਾਮ, ਨਗਾਰੀ ਤੋਂ ਪੰਡਿਤ ਭੁਪਿੰਦਰ, ਦੁਰਾਲੀ ਤੋਂ ਸ. ਧਰਮਪਾਲ ਸਿੰਘ, ਸੈਦਪੁਰ ਤੋਂ ਸ. ਨਰਿੰਦਰ ਸਿੰਘ ਸੋਨੀ, ਸੈਦਪੁਰ ਤੋਂ ਸਾਬਕਾ ਸਰਪੰਚ ਮਨਦੀਪ ਸਿੰਘ ਗੋਲਡੀ, ਸੰਭਾਲਕੀ ਤੋਂ ਸ਼੍ਰੀ ਚਾਦ, ਸੰਭਾਲਕੀ ਤੋਂ ਸ਼੍ਰੀ ਵੇਦ ਪ੍ਰਕਾਸ਼, ਸ. ਗੁਰਵਿੰਦਰ ਸਿੰਘ ਬੜੀ, ਭਾਗੋ ਮਾਜਰਾ ਤੋਂ ਸ. ਬਲਜੀਤ ਸਿੰਘ, ਸ. ਜਸਵਿੰਦਰ ਸਿੰਘ ਭੋਲਾ, ਚਾਊ ਮਾਜਰਾ ਤੋਂ ਸ. ਰਣਧੀਰ ਸਿੰਘ, ਸ. ਗੁਲਜ਼ਾਰ ਸਿੰਘ ਕੁਰੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ, ਸਰਪੰਚ ਹਾਜ਼ਰ ਸਨ।