Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeDeshਸਪੀਕਰ ਦੀ ਚੋਣ ਲਈ ਪ੍ਰਕਿਰਿਆ ’ਚ ਅੜਿੱਕਾ ਲਗਾ ਰਿਹਾ ਇੰਡੀਆ ਗਠਜੋੜ- ਹਰਸਿਮਰਤ...

ਸਪੀਕਰ ਦੀ ਚੋਣ ਲਈ ਪ੍ਰਕਿਰਿਆ ’ਚ ਅੜਿੱਕਾ ਲਗਾ ਰਿਹਾ ਇੰਡੀਆ ਗਠਜੋੜ- ਹਰਸਿਮਰਤ ਕੌਰ ਬਾਦਲ

 

18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਵਿੱਚ ਭਾਜਪਾ ਦੀ ਸੱਤਾਧਿਰ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਅਜਿਹੇ ’ਚ ਸਪੀਕਰ ਦੇ ਅਹੁਦੇ ਨੂੰ ਲੈ ਕੇ ਦੋਵਾਂ ਵਿਚਾਲੇ ਸਰਬ-ਸਹਿਮਤੀ ਨਹੀਂ ਹੋ ਸਕੀ ਹੈ। ਹੁਣ ਸਪੀਕਰ ਦੇ ਅਹੁਦੇ ਲਈ 26 ਜੂਨ ਨੂੰ ਸਵੇਰੇ 11 ਵਜੇ ਵੋਟਿੰਗ ਹੋਵੇਗੀ। 26 ਜੂਨ ਦਾ ਸਪੀਕਰ ਚੋਣ ਦਾ ਮੁਕਬਲਾ ਐੱਨਡੀਏ ਦੇ ਭਾਜਪਾ ਸੰਸਦ ਮੈਂਬਰ ਓਮ ਬਿਰਲਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼ ਵਿਚਾਲੇ ਹੋਣ ਜਾ ਰਿਹਾ ਹੈ।

ਇਸ ਵਿਚਾਲੇ ਸਪੀਕਰ ਦੇ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਕਿਸੇ ਇੱਕ ਪਾਰਟੀ ਨਾਲ ਸਬੰਧਤ ਨਹੀਂ ਹੈ। ਸੱਤਾਧਾਰੀ ਪਾਰਟੀ ਕੋਲ ਬਹੁਮਤ ਹੈ, ਇਸ ਲਈ ਸਿਰਫ਼ ਇੰਡੀਆ ਗਠਜੋੜ ਹੀ ਦੱਸ ਸਕਦਾ ਹੈ ਕਿ ਪ੍ਰਕਿਰਿਆ ਵਿਚ ਅੜਿੱਕਾ ਕਿਉਂ ਪਾਇਆ ਜਾ ਰਿਹਾ ਹੈ।

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿੱਥੋਂ ਤੱਕ ਮੈਨੂੰ ਪਤਾ ਹੈ ਸਪੀਕਰ ਦੀ ਚੋਣ ਹਮੇਸ਼ਾ ਸਰਬਸੰਮਤੀ ਨਾਲ ਹੁੰਦੀ ਹੈ। ਕਿਉਂਕਿ ਸਪੀਕਰ ਕਿਸੇ ਪਾਰਟੀ ਨਾਲ ਸਬੰਧਤ ਨਹੀਂ ਹੁੰਦਾ, ਉਹ ਪੂਰੇ ਸਦਨ ਦਾ ਹੁੰਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸਪੀਕਰ ਦੇ ਅਹੁਦੇ ਲਈ ਚੋਣ ਹੋਣ ਜਾ ਰਹੀ ਹੈ ਜੋ ਕਿ ਇੱਕ ਚੰਗੀ ਸ਼ੁਰੂਆਤ ਨਹੀਂ ਹੈ। ਖਾਸ ਤੌਰ ‘ਤੇ ਜਦੋਂ ਸੱਤਾਧਾਰੀ ਪਾਰਟੀ ਕੋਲ ਬਹੁਮਤ ਹੈ ਤਾਂ ਇੰਡੀਆ ਗਠਜੋੜ ਨੂੰ ਹੀ ਪਤਾ ਹੈ ਕਿ ਪ੍ਰਕਿਰਿਆ ਵਿਚ ਵਿਘਨ ਕਿਉਂ ਪਾਇਆ ਜਾ ਰਿਹਾ ਹੈ।