ਨੈਸ਼ਨਲ – ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਅੱਜ ਯਾਨੀ ਵੀਰਵਾਰ ਨੂੰ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। BJP ਨੇਤਾ ਅਨੁਰਾਗ ਠਾਕੁਰ ਨੇ ਤ੍ਰਿਣਮੂਲ ਕਾਂਗਰਸ (TMC) ਦੇ ਇਕ ਸੰਸਦ ਮੈਂਬਰ ‘ਤੇ ਸਦਨ ਦੇ ਅੰਦਰ E-ਸਿਗਰਟ ਪੀਣ ਦਾ ਦੋਸ਼ ਲਾਇਆ, ਜਿਸ ਤੋਂ ਬਾਅਦ ਲੋਕ ਸਭਾ ‘ਚ ਭਾਰੀ ਹੰਗਾਮਾ ਹੋਇਆ। ਇਹ ਘਟਨਾ ਸਾਹਮਣੇ ਆਉਂਦੇ ਹੀ E-ਸਿਗਰਟ ਦਾ ਮੁੱਦਾ ਮੁੜ ਰਾਸ਼ਟਰੀ ਚਰਚਾ ਦਾ ਕੇਂਦਰ ਬਣ ਗਿਆ।
ਭਾਰਤ ‘ਚ E-ਸਿਗਰਟ ‘ਤੇ ਬੈਨ
ਸਾਲਾਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਐਲਾਨ ਕੀਤਾ ਸੀ ਕਿ ਭਾਰਤ ‘ਚ E-ਸਿਗਰਟ ਦੇ ਨਿਰਮਾਣ, ਵੰਡ, ਵਿਕਰੀ ਅਤੇ ਵਰਤੋਂ ‘ਤੇ ਪੂਰੀ ਤਰ੍ਹਾਂ ਬੈਨ ਲਗਾ ਦਿੱਤਾ ਗਿਆ ਹੈ। 20 ਮਈ 2019 ਨੂੰ ICMR (ਭਾਰਤੀ ਆਯੁਰਵਿਗਿਆਨ ਖੋਜ ਕੌਂਸਲ) ਨੇ ਇਕ ਵ੍ਹਾਈਟ ਪੇਪਰ ਜਾਰੀ ਕਰਕੇ E-ਸਿਗਰਟ ਦੇ ਸਿਹਤ ‘ਤੇ ਖਤਰਨਾਕ ਪ੍ਰਭਾਵਾਂ ਬਾਰੇ ਚਿਤਾਵਨੀ ਦਿੱਤੀ ਸੀ। ਇਸ ‘ਚ ਕਿਹਾ ਗਿਆ ਸੀ ਕਿ ਨਵੀਂ ਪੀੜ੍ਹੀ ਗਲਤਫਹਿਮੀ ‘ਚ ਹੈ ਕਿ E-ਸਿਗਰਟ ਨਾਰਮਲ ਸਿਗਰਟ ਨਾਲੋਂ ਸੁਰੱਖਿਅਤ ਹੈ, ਪਰ ਹਕੀਕਤ ‘ਚ ਦੋਵੇਂ ਹੀ ਸਿਹਤ ਲਈ ਖਤਰਨਾਕ ਹਨ।

