Wednesday, March 26, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ ਵਿਧਾਨ ਸਭਾ 'ਚ ਉੱਠਿਆ ਪ੍ਰਿੰਸੀਪਲਾਂ ਦਾ ਮੁੱਦਾ, ਮਨਪ੍ਰੀਤ ਸਿੰਘ ਇਯਾਲੀ ਨੇ...

ਪੰਜਾਬ ਵਿਧਾਨ ਸਭਾ ‘ਚ ਉੱਠਿਆ ਪ੍ਰਿੰਸੀਪਲਾਂ ਦਾ ਮੁੱਦਾ, ਮਨਪ੍ਰੀਤ ਸਿੰਘ ਇਯਾਲੀ ਨੇ ਰੱਖੀ ਇਹ ਮੰਗ

 

ਚੰਡੀਗੜ੍ਹ —ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਦੌਰਾਨ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਖਾਲੀ ਪਈਆਂ ਪ੍ਰਿੰਸੀਪਲਾਂ ਦੀਆਂ ਪੋਸਟਾਂ ਦਾ ਮੁੱਦਾ ਚੁੱਕਿਆ ਗਿਆ। ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਅਤੇ ਹਾਊਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਨਪ੍ਰੀਤ ਸਿੰਘ ਇਯਾਲੀ ਨੇ ਇਹ ਮੁੱਦਾ ਚੁੱਕਦਿਆਂ ਛੇਤੀ ਤੋਂ ਛੇਤੀ ਪੋਸਟਾਂ ਭਰਨ ਦੀ ਮੰਗ ਕੀਤੀ।

ਇਯਾਲੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਪ੍ਰਿੰਸੀਪਲ ਦੀਆਂ ਕੁੱਲ 64 ਅਸਾਮੀਆਂ ਹਨ। ਇਨ੍ਹਾਂ ਵਿਚੋਂ ਮਹਿਜ਼ 14 ਉੱਪਰ ਹੀ ਪ੍ਰਿੰਸੀਪਲ ਤਾਇਨਾਤ ਹਨ, ਜਦਕਿ 50 ਪੋਸਟਾਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ 17 ਪ੍ਰੋਫ਼ੈਸਰਾਂ ਨੂੰ ਤਰੱਕੀ ਦੇ ਕੇ ਪ੍ਰਿੰਸੀਪਲ ਬਣਾਇਆ ਗਿਆ ਸੀ ਤੇ ਉਹ ਤਨਖਾਹ ਵੀ ਪ੍ਰਿੰਸੀਪਲ ਦੀ ਲੈ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤਕ ਕਿਸੇ ਵੀ ਕਾਲਜ ਵਿਚ ਪ੍ਰਿੰਸੀਪਲ ਵਜੋਂ ਤਾਇਨਾਤ ਨਹੀਂ ਕੀਤਾ ਗਿਆ। ਇਯਾਲੀ ਨੇ ਕਿਹਾ ਕਿ ਉਂਝ ਤਾਂ ਸਾਰੀਆਂ 50 ਖ਼ਾਲੀ ਅਸਾਮੀਆਂ ਨੂੰ ਹੀ ਭਰਿਆ ਜਾਣਾ ਚਾਹੀਦਾ ਹੈ, ਪਰ ਜਿਹੜੇ ਪ੍ਰਮੋਟ ਕੀਤੇ ਗਏ 17 ਪ੍ਰੋਫ਼ੈਸਰ ਹਨ, ਉਨ੍ਹਾਂ ਨੂੰ ਤਾਂ ਛੇਤੀ ਤੋਂ ਛੇਤੀ ਕਾਲਜਾਂ ਵਿਚ ਪ੍ਰਿੰਸੀਪਲ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।

ਮਨਪ੍ਰੀਤ ਇਯਾਲੀ ਨੇ ਕਿਹਾ ਕਿ ਮਹਿੰਦਰਾ ਕਾਲਜ ਪਟਿਆਲਾ ਵਿਚ 7200, ਸਰਕਾਰੀ ਕਾਲਜ ਲੁਧਿਆਣਾ ਵਿਚ 5 ਹਜ਼ਾਰ, ਸਰਕਾਰੀ ਕਾਲਜ (ਵੂਮੈਨ) ਅੰਮ੍ਰਿਤਸਰ ਵਿਚ 3800 ਵਿਦਿਆਰਥੀ ਪੜ੍ਹਦੇ ਹਨ। ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਨਾ ਸਿਰਫ਼ ਕਾਲਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਸਮੱਸਿਆ ਆ ਰਹੀ ਹੈ, ਸਗੋਂ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਇਯਾਲੀ ਨੇ ਖ਼ਾਲੀ ਪਈਆਂ ਪੋਸਟਾਂ ਨੂੰ ਛੇਤੀ ਤੋਂ ਛੇਤੀ ਭਰਨ ਦੀ ਮੰਗ ਕੀਤੀ।