Become a member

Get the best offers and updates relating to Liberty Case News.

― Advertisement ―

spot_img
spot_img
HomeBig NewsGirlfriend ਦੀ ਹੱਤਿਆ ਕਰਨ ਵਾਲਾ ਆਪਣੀ ਭੈਣ ਦਾ ਵਿਆਹ ਨਹੀਂ ਦੇਖ ਸਕੇਗਾ...

Girlfriend ਦੀ ਹੱਤਿਆ ਕਰਨ ਵਾਲਾ ਆਪਣੀ ਭੈਣ ਦਾ ਵਿਆਹ ਨਹੀਂ ਦੇਖ ਸਕੇਗਾ , ਚੰਡੀਗੜ੍ਹ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

 

Chandigarh News : ਚੰਡੀਗੜ੍ਹ ‘ਚ ਆਪਣੀ ਪ੍ਰੇਮਿਕਾ ਨੂੰ ਜ਼ਿੰਦਾ ਜਲਾ ਕੇ ਹੱਤਿਆ ਕਰਨ ਦੇ ਮਾਮਲੇ ‘ਚ ਆਰੋਪੀ ਵਿਸ਼ਾਲ ਨੂੰ ਆਪਣੀ ਭੈਣ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਉਸਨੇ 15 ਤੋਂ 25 ਮਾਰਚ ਤੱਕ ਅੰਤਰਿਮ ਜ਼ਮਾਨਤ ਦੀ ਮੰਗ ਕਰਦੇ ਹੋਏ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਕਿਉਂਕਿ ਉਸਦੀ ਭੈਣ ਦਾ ਵਿਆਹ 20 ਮਾਰਚ ਨੂੰ ਨਵੀਂ ਦਿੱਲੀ ਵਿੱਚ ਹੋਣਾ ਹੈ।

ਅਦਾਲਤ ਨੇ ਅਪਰਾਧ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਜਦੋਂ ਉਸਦੀ ਭੈਣ ਦਾ ਵਿਆਹ ਤੈਅ ਹੋਇਆ ਸੀ , ਉਸ ਤੋਂ ਪਹਿਲਾਂ ਹੀ ਉਹ ਜੇਲ੍ਹ ਵਿੱਚ ਸੀ। ਨਾਲ ਹੀ ਆਰੋਪੀ ਇਹ ਵੀ ਦੱਸ ਨਹੀਂ ਸਕਿਆ ਕਿ ਵਿਆਹ ਦੀ ਅਜਿਹੀ ਕਿਹੜੀ ਰਸਮ ਹੈ ,ਜੋ ਉਸ ਦੇ ਬਿਨ੍ਹਾਂ ਨਹੀਂ ਹੋ ਸਕਦੀ।

ਆਰੋਪੀ ਦੇ ਵਕੀਲ ਨੇ ਜ਼ਿਲ੍ਹਾ ਅਦਾਲਤ ‘ਚ ਦੱਸਿਆ ਸੀ ਕਿ ਉਹ ਛੇ ਭੈਣਾਂ ਦਾ ਇਕਲੌਤਾ ਭਰਾ ਹੈ। ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੁਝ ਰਸਮਾਂ ਹਨ, ਜਿਨ੍ਹਾਂ ਲਈ ਉਸਦੀ ਮੌਜੂਦਗੀ ਜ਼ਰੂਰੀ ਹੈ। ਹਾਲਾਂਕਿ, ਉਸਦੀਆਂ ਸਾਰੀਆਂ ਦਲੀਲਾਂ ਰੱਦ ਹੋ ਗਈਆਂ। ਆਰੋਪੀ ਫਿਲਹਾਲ 8 ਅਪ੍ਰੈਲ 2024 ਨੂੰ ਸੈਕਟਰ-35ਬੀ ਦੇ ਇੱਕ ਪਾਰਕ ਵਿੱਚ ਆਪਣੀ ਪ੍ਰੇਮਿਕਾ ਰਾਣੀ ‘ਤੇ ਜਲਣਸ਼ੀਲ ਪਦਾਰਥ ਪਾਉਣ ਅਤੇ ਉਸਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਹੈ।