ਨਿਊਜ਼- ਲਗਾਤਾਰ ਵਧ ਰਹੀ ਗਰਮੀ ਦੇ ਕਹਿਰ ਨਾਲ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਸਿੱਧੀ ਧੁੱਪ ’ਚ ਜਾ ਰਹੇ ਰਾਹਗੀਰਾਂ ਦੇ ਬੋਹੇਸ਼ ਹੋਣ ਸਬੰਧੀ ਖਬਰਾਂ ਸਾਹਮਣੇ ਆ ਰਹੀਆਂ ਹਨ। 46.3 ਡਿਗਰੀ ਸੈਲਸੀਅਸ ਨਾਲ ਬਠਿੰਡਾ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਪਠਾਨਕੋਟ ’ਚ 46.1, ਅੰਮ੍ਰਿਤਸਰ ’ਚ 45.8, ਲੁਧਿਆਣਾ ’ਚ 44.6, ਪਟਿਆਲਾ ’ਚ 45.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।ਮੌਸਮ ਵਿਭਾਗ ਵੱਲੋਂ 17 ਤੋਂ 20 ਜੂਨ ਤੱਕ ਲਈ ਜਾਰੀ ਕੀਤੇ ਗਏ ਅਲਰਟ ਪੂਰਵ ਅਨੁਮਾਨ ’ਚ ਹਨੇਰੀ-ਤੂਫਾਨ ਤੇ ਲੂ ਦੀ ਚਿਤਾਵਨੀ ਦਿੱਤੀ ਗਈ ਹੈ। ਉਥੇ, ਰਾਹਤ ਦੀ ਗੱਲ ਵੀ ਸਾਹਮਣੇ ਆ ਰਹੀ ਹੈ, ਕਿਉਂਕਿ 19-20 ਜੂਨ ਨੂੰ ਮੀਂਹ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।ਵਿਭਾਗ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 17 ਜੂਨ ਨੂੰ ਲੂ ਨਾਲ ਰੈੱਡ ਅਲਰਟ, ਜਦਕਿ 18 ਜੂਨ ਨੂੰ ਆਰੇਂਜ ਅਲਰਟ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਲੜੀ ’ਚ 19-20 ਜੂਨ ਨੂੰ ਯੈਲੋ ਅਲਰਟ ਦੱਸਿਆ ਗਿਆ ਹੈ, ਜਿਸ ’ਚ ਗਰਮੀ ਨਾਲ ਕੁਝ ਰਾਹਤ ਮਿਲਦੀ ਨਜ਼ਰ ਆਵੇਗੀ।