ਨਵੀਂ ਦਿੱਲੀ : ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵਦਾ ਵੱਲੋਂ ਫੌਜ ਅਤੇ ਸੈਨਿਕਾਂ ਬਾਰੇ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ। ਕਾਂਗਰਸ ਨੇ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕਰਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਅੱਜ ਆਪਣੇ ਅਧਿਕਾਰਤ ਐਕਸ ਪੇਜ ‘ਤੇ ਕਿਹਾ ਕਿ ਇਹ ਦੇਸ਼ ਦੀ ਫੌਜ ਅਤੇ ਸੈਨਿਕਾਂ ਦਾ ਅਪਮਾਨ ਹੈ। ਇਹ ਫੌਜ ਅਤੇ ਸੈਨਿਕਾਂ ਦੀ ਬਹਾਦਰੀ ਦਾ ਅਪਮਾਨ ਹੈ ਅਤੇ ਦੇਸ਼ ਦੀ ਬਹਾਦਰ ਫੌਜ ਦਾ ਅਪਮਾਨ ਕਰਨ ਵਾਲੇ ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਪਾਰਟੀ ਨੇ ਲਿਖਿਆ, “ਦੇਸ਼ ਦੀ ਫੌਜ ਅਤੇ ਸੈਨਿਕ ਪ੍ਰਧਾਨ ਮੰਤਰੀ ਮੋਦੀ ਦੇ ਪੈਰਾਂ ‘ਤੇ ਝੁਕਦੇ ਹਨ – ਇਹ ਗੱਲ ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਉਪ ਮੁੱਖ ਮੰਤਰੀ ਜਗਦੀਸ਼ ਦੇਵਦਾ ਨੇ ਕਹੀ। ਸ਼੍ਰੀ ਦੇਵਦਾ ਦਾ ਇਹ ਬਿਆਨ ਬਹੁਤ ਹੀ ਸਸਤਾ ਅਤੇ ਸ਼ਰਮਨਾਕ ਹੈ। ਇਹ ਫੌਜ ਦੀ ਬਹਾਦਰੀ ਅਤੇ ਵੀਰਤਾ ਦਾ ਅਪਮਾਨ ਹੈ। ਜਦੋਂ ਅੱਜ ਪੂਰਾ ਦੇਸ਼ ਫੌਜ ਅੱਗੇ ਝੁਕ ਰਿਹਾ ਹੈ, ਉਸ ਸਮੇਂ ਭਾਜਪਾ ਨੇਤਾ ਸਾਡੀ ਬਹਾਦਰ ਫੌਜ ਬਾਰੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰ ਰਹੇ ਹਨ। ਭਾਜਪਾ ਅਤੇ ਜਗਦੀਸ਼ ਦੇਵਦਾ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੂੰ ਅਹੁਦੇ ਤੋਂ ਬਰਖਾਸਤ ਕਰ ਦੇਣਾ ਚਾਹੀਦਾ ਹੈ।”