ਬ੍ਰਿਟੇਨ ਦੀ ਨਵੀਂ ਵਿੱਤ ਮੰਤਰੀ ਰੇਚਲ ਰੀਵਜ਼ ਸੋਮਵਾਰ ਨੂੰ ਪਿਛਲੀ ਕੰਜ਼ਰਵੇਟਿਵ ਸਰਕਾਰ ‘ਤੇ ਅਰਬਾਂ ਪੌਂਡ ਖਰਚ ਕਰਨ ਦਾ ਦੋਸ਼ ਲਗਾਏਗੀ ਜਿਨ੍ਹਾਂ ਵੱਲੋਂ ਬਜਟ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਗਿਆ। ਦਰਅਸਲ 4 ਜੁਲਾਈ ਨੂੰ ਸ਼ਾਨਦਾਰ ਜਿੱਤ ਨਾਲ ਚੁਣੀ ਗਈ ਲੇਬਰ ਪਾਰਟੀ ਨੇ ਸੱਤਾ ਵਿੱਚ ਆਪਣੇ ਪਹਿਲੇ ਤਿੰਨ ਹਫ਼ਤਿਆਂ ਦਾ ਬਹੁਤਾ ਸਮਾਂ ਜਨਤਾ ਨੂੰ ਇਹ ਦੱਸਦੇ ਹੋਏ ਬਿਤਾ ਦਿੱਤਾ ਹੈ ਕਿ ਜਨਤਕ ਨੀਤੀ ਦੇ ਲਗਭਗ ਹਰ ਖੇਤਰ ਵਿੱਚ ਚੀਜ਼ਾਂ ਉਮੀਦ ਤੋਂ ਵੱਧ ਖਰਾਬ ਹਨ ਅਤੇ ਬਦਤਰ ਹਨ। ਵਿੱਤ ਮੰਤਰੀ ਬਣਨ ਤੋਂ ਬਾਅਦ, ਰੀਵਜ਼ ਨੇ ਅਧਿਕਾਰੀਆਂ ਨੂੰ ਜਨਤਕ ਫੰਡਿੰਗ ਜ਼ਰੂਰਤਾਂ ਦਾ ਇੱਕ ਨਵਾਂ ਮੁਲਾਂਕਣ ਤਿਆਰ ਕਰਨ ਦਾ ਆਦੇਸ਼ ਦਿੱਤਾ, ਜਿਸ ਨੂੰ ਉਹ ਸੋਮਵਾਰ ਨੂੰ ਸੰਸਦ ਵਿੱਚ ਪੇਸ਼ ਕਰੇਗੀ।
ਲੇਬਰ ਪਾਰਟੀ ਦੇ ਸੂਤਰਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਲਾਂਕਣ ਵਿੱਚ ਲਗਭਗ 20 ਬਿਲੀਅਨ ਪੌਂਡ (26 ਬਿਲੀਅਨ ਡਾਲਰ) ਦੀ ਕਮੀ ਪਾਈ ਗਈ ਹੈ ਅਤੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੇ ਦਫ਼ਤਰ ਨੇ ਕਿਹਾ ਕਿ ਇਹ ਮੁਲਾਂਕਣ ਜ਼ਾਹਿਰ ਕਰੇਗਾ ਕਿ ਬ੍ਰਿਟੇਨ ਦੀਵਾਲੀਆ ਹੋ ਗਿਆ ਹੈ।
ਐਤਵਾਰ ਦੇਰ ਰਾਤ ਵਿੱਤ ਮੰਤਰਾਲੇ ਨੇ ਕਿਹਾ ਕਿ ਆਡਿਟ ਵਿੱਚ ਪਾਇਆ ਜਾਵੇਗਾ ਕਿ ਪਿਛਲੀ ਸਰਕਾਰ ਨੇ ਕਈ ਅਧੂਰੇ ਵਾਅਦੇ ਕਰਨ ਤੋਂ ਬਾਅਦ ਇਸ ਸਾਲ ਦੇ ਬਜਟ ’ਚ ਅਰਬਾਂ ਪੌਂਡਾਂ ਦਾ ਖਰਚ ਕੀਤਾ। ਸੋਮਵਾਰ ਨੂੰ ਵੈਲਿਉ ਫੌਰ ਮਨੀ ਨਾਂਅ ਦੇ ਇੱਕ ਦਫ਼ਤਰ ਦਾ ਐਲਾਨ ਕੀਤਾ ਜਾਵੇਗਾ, ਜਿੱਥੇ ਬਾਹਰੀ ਸਲਾਹਕਾਰਾਂ ਦੀ ਵਰਤੋਂ ’ਚ ਕਮੀ ਅਤੇ ਅਣਵਰਤੀਆਂ ਸਰਕਾਰੀ ਸੰਪਤੀਆਂ ਨੂੰ ਵੇਚਣਾ ਸ਼ਾਮਲ ਹੋਵੇਗਾ।
ਇਸ ਦੇ ਨਾਲ ਹੀ ਸੰਸਦ ਨੂੰ ਆਪਣੇ ਯੋਜਨਾਬੱਧ ਭਾਸ਼ਣ ਵਿੱਚ, ਰੀਵਜ਼ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਸਖ਼ਤ ਫੈਸਲੇ ਲੈਣ ਤੋਂ ਇੰਨਕਾਰ ਕੀਤਾ ਅਤੇ ਵਿੱਤ ਦੀ ਅਸਲ ਸਥਿਤੀ ਨੂੰ ਜਨਤਾ ਤੋਂ ਲੁਕਾਇਆ ਤੇ ਭੱਜਣ ਵਿੱਚ ਕਾਮਯਾਬ ਹੋ ਗਏ।