ਜਲੰਧਰ- ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਨੇ ਕਹਿਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਪੰਜਾਬ ਦੇ ਮੌਸੂਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਅਗਲੇ 24 ਘੰਟੇ ਬੇਹੱਦ ਅਹਿਮ ਰਹਿਣ ਵਾਲੇ ਹਨ। ਮੌਸਮ ਵਿਭਾਗ (ਆਈ. ਐੱਮ. ਡੀ) ਦੇ ਅਲਰਟ ਮੁਤਾਬਕ ਅਜੇ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਇਕ ਪਾਸੇ ਪਹਾੜਾਂ ਉਤੇ ਬਰਫ਼ਬਾਰੀ ਅਤੇ ਪੱਛਮੀ ਹਵਾਵਾਂ ਨੇ ਮੈਦਾਨੀ ਇਲਾਕਿਆਂ ‘ਚ ਠੰਡ ਨੂੰ ਵਧਾ ਦਿੱਤਾ ਹੈ, ਉਥੇ ਹੀ ਆਉਣ ਵਾਲੇ 24 ਘੰਟੇ ਵੀ ਬੇਹੱਦ ਖ਼ਾਸ ਹਨ। ਦਿੱਲੀ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਵਿੱਚ ਵੀ ਹਲਕੀ ਬਾਰਿਸ਼ ਜਾਰੀ ਹੈ।
ਉਥੇ ਹੀ ਮੌਸਮ ਵਿਭਾਗ ਨੇ ਇਕ ਹੋਰ ਅਲਰਟ ਜਾਰੀ ਕੀਤਾ ਹੈ। ਆਈ. ਐੱਮ. ਡੀ. ਅਨੁਸਾਰ 5 ਅਤੇ 6 ਜਨਵਰੀ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰਾਖੰਡ ਵਿੱਚ ਗਰਜ ਅਤੇ ਬਿਜਲੀ ਦੇ ਨਾਲ-ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 24 ਘੰਟਿਆਂ ਵਿੱਚ ਦਿੱਲੀ ਐੱਨ. ਸੀ. ਆਰ. ਅਤੇ ਹੋਰ ਮੈਦਾਨੀ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਹਲਕੀ ਬਾਰਿਸ਼ ਦਾ ਦੌਰ 10 ਜਨਵਰੀ ਤੱਕ ਚੱਲ ਸਕਦਾ ਹੈ।