ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਮੁੰਬਈ ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁੱਖ ਮੁਲਜ਼ਮ ਮੁਹੰਮਦ ਆਲੀਆਨ ਉਰਫ਼ ਬੀ.ਜੇ. (BJ) ਨੂੰ ਠਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮੁਹੰਮਦ ਆਲੀਆਨ ਉਹ ਵਿਅਕਤੀ ਹੈ ਜਿਸ ਨੇ 16 ਜਨਵਰੀ ਦੀ ਰਾਤ ਨੂੰ ਘਰ ‘ਚ ਦਾਖਲ ਹੋ ਕੇ ਸੈਫ ਅਲੀ ਖਾਨ ‘ਤੇ ਚਾਕੂ ਨਾਲ ਹਮਲਾ ਕੀਤਾ ਸੀ।
ਮੁਲਜ਼ਮ ਦੀ ਪਛਾਣ ਮੁਹੰਮਦ ਆਲੀਆਨ ਉਰਫ਼ ਬੀ. ਜੇ. ਵਜੋਂ ਹੋਈ ਹੈ। ਫੜੇ ਜਾਣ ਤੋਂ ਬਾਅਦ ਉਸ ਨੇ ਪੁਲਸ ਕੋਲ ਕਬੂਲ ਕੀਤਾ ਕਿ ਉਹ ਹੀ ਸੀ, ਜੋ ਸੈਫ ਅਤੇ ਕਰੀਨਾ ਦੇ ਘਰ ਵਿਚ ਦਾਖਲ ਹੋਇਆ ਸੀ ਅਤੇ ਉਸ ਨੇ ਹੀ ਸੈਫ ‘ਤੇ ਹਮਲਾ ਕੀਤਾ ਸੀ। ਮੁੰਬਈ ਪੁਲਸ ਦੀ ਟੀਮ ਨੇ ਉਸ ਨੂੰ ਠਾਣੇ ਦੇ ਲੇਬਰ ਕੈਂਪ ਇਲਾਕੇ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਠਾਣੇ ਵਿਚ Ricky’s ਬਾਰ ਵਿਚ ਹਾਊਸਕੀਪਿੰਗ ਦਾ ਕੰਮ ਕਰਦਾ ਸੀ।ਵਿਲੇ ਪਾਰਲੇ ਥਾਣੇ ਦੇ ਅਧਿਕਾਰੀਆਂ ਨੇ ਉਸ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਵੱਲੋਂ ਦਿੱਤੀ ਗਈ ਅਧਿਕਾਰਤ ਜਾਣਕਾਰੀ ਅਨੁਸਾਰ ਠਾਣੇ ਤੋਂ ਫੜਿਆ ਗਿਆ ਦੋਸ਼ੀ ਉਹੀ ਵਿਅਕਤੀ ਹੈ ਜੋ ਸੈਫ ਅਲੀ ਖਾਨ ‘ਤੇ ਹਮਲੇ ਲਈ ਲੋੜੀਂਦਾ ਸੀ। ਹੁਣ ਉਸ ਨੂੰ ਬਾਂਦਰਾ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਫੜੇ ਜਾਣ ਤੋਂ ਬਚਣ ਲਈ ਹਮਲਾਵਰ ਨੇ ਆਪਣਾ ਝੂਠਾ ਨਾਂ ‘ਵਿਜੇ ਦਾਸ’ ਦੱਸ ਦਿੱਤਾ। ਹਮਲਾਵਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਸੀਸੀਟੀਵੀ ਫੁਟੇਜ ਵਿਚ ਕੈਦ ਸੈਫ ਅਲੀ ਖਾਨ ਦੇ ਪੋਸਟਰ ਉਸ ਦੇ ਘਰ ਦੀਆਂ ਪੌੜੀਆਂ ਤੋਂ ਉਤਰਦੇ ਹੋਏ ਮੁੰਬਈ ਅਤੇ ਆਸਪਾਸ ਥਾਵਾਂ ‘ਤੇ ਲਗਾਏ ਗਏ ਸਨ।