ਬਟਾਲਾ – ਅੱਜ-ਕੱਲ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੇ ਬਜ਼ੁਰਗਾਂ ਤੱਕ ਫ਼ੋਨ ਦੀ ਪਕੜ ‘ਚ ਇੰਨਾ ਫ਼ਸ ਚੁੱਕੇ ਹਨ ਕਿ ਉਨ੍ਹਾਂ ਨੂੰ ਵਿਹਲੇ ਸਮੇਂ ‘ਚ ਫ਼ੋਨ ਤੋਂ ਇਲਾਵਾ ਕੁਝ ਨਹੀਂ ਦਿਖਦਾ। ਇਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਬੀਤੀ ਰਾਤ ਮੋਬਾਈਲ ਫੋਨ ਚਲਾਉਣ ਤੋਂ ਰੋਕਣ ’ਤੇ ਇਕ ਕੁੜੀ ਵਲੋਂ ਫਾਹਾ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਭਰਾ ਵਿਸ਼ਾਲਦੀਪ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਰੰਗੜ ਨੰਗਲ ਨੇ ਦੱਸਿਆ ਕਿ ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਸ ਤੋਂ ਇਲਾਵਾ ਉਸ ਦੇ ਪਿਤਾ ਅਤੇ 18 ਸਾਲਾ ਭੈਣ ਨਵਦੀਪ ਕੌਰ ਹੀ ਰਹਿੰਦੇ ਹਨ।
ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਭੈਣ ਰਾਤ ਸਮੇਂ ਮੋਬਾਈਲ ਫੋਨ ਚਲਾ ਰਹੀ ਸੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਫੋਨ ਚਲਾਉਣ ਤੋਂ ਰੋਕਿਆ ਸੀ। ਇਸ ਦੌਰਾਨ ਜਦੋਂ ਵਿਸ਼ਾਲ ਤੇ ਉਸ ਦੇ ਪਿਤਾ ਘਰੋਂ ਬਾਹਰ ਗਏ ਸੀ ਤਾਂ ਬਾਅਦ ਉਸ ਦੀ ਭੈਣ ਨੇ ਫਾਹਾ ਲਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।