ਜਲੰਧਰ- ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ’ਚ ਭਾਜਪਾ ਦੀ ਸਰਕਾਰ ਬਣਾਉਣ ਚ ਅਹਿਮ ਭੂਮਿਕਾ ਨਿਭਾ ਰਹੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨੂੰ ਬਜਟ ਸੈਸ਼ਨ ਚ ਵੱਡੇ ਆਰਥਿਕ ਪੈਕੇਜ ਮਿਲੇ ਹਨ। ਹਾਲਾਂਕਿ ਇਸ ਦੀਆਂ ਕਿਆਸਰੀਆਂ ਪਹਿਲਾਂ ਹੀ ਸਨ ਕਿ ਬਜਟ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨੂੰ ਆਪਣੇ ਸਹਿਯੋਗੀਆਂ ਨੂੰ ਵੱਡਾ ਆਰਥਿਕ ਪੈਕੇਜ ਦੇਣਾ ਪਵੇਗਾ। ਜੇਕਰ ਪਿਛੇ ਨਜਰ ਦੌੜਾਈ ਜਾਵੇ ਤਾਂ ਹਮਾਇਤ ਦੇਣ ਦੇ ਬਦਲੇ ਮੰਤਰੀ ਮੰਡਲ ਦੇ ਗਠਨ ਸਮੇਂ ਦੋਵਾਂ ਪਾਰਟੀਆਂ ਦੇ ਸਿਰਫ਼ 2 ਸੰਸਦ ਮੈਂਬਰਾਂ ਨੂੰ ਹੀ ਮੰਤਰੀ ਮੰਡਲ ਵਿਚ ਥਾਂ ਦਿੱਤੀ ਗਈ।
ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਕਿ ਇਹ ਦੋਵੇਂ ਨੇਤਾ ਬਜਟ ’ਚ ਆਪਣੀ ਹਮਾਇਤ ਦੀ ਵੱਡੀ ਆਰਥਿਕ ਕੀਮਤ ਵਸੂਲਣਗੇ। 2 ਦਿਨ ਪਹਿਲਾਂ ਮੀਡੀਆ ’ਚ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਬਿਹਾਰ ’ਚ ਜਨਤਾ ਦਲ (ਯੂ) ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਬਿਹਾਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਦੀ ਮੰਗ ਕੀਤੀ ਹੈ ਪਰ ਬਿਹਾਰ ਨੂੰ ਇਹ ਦਰਜਾ ਦੇਣ ਦੀ ਮੰਗ ਨੂੰ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਬਜਟ ਤੋਂ ਪਹਿਲਾਂ ਹੀ ਠੁਕਰਾ ਦਿੱਤਾ ਸੀ । ਪਰ ਹੁਣ ਆਰਥਿਕ ਪੈਕੇਜ ਨੇ ਦੋਹਾਂ ਸੂਬਿਆਂ ਨੂੰ ਸੰਤੁਸ਼ਤ ਕਰ ਦਿੱਤਾ ਐ।