ਦੀਨਾਨਗਰ –ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਰਣਜੀਤ ਬਾਗ਼ ਨੇੜੇ ਬੀਤੇ ਦਿਨੀਂ ਇੱਕ ਰਜਵਾਹਾ ਤੋਂ ਬੋਰੀ ’ਚ ਬੰਦ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ। ਜਿਸ ਦੀ ਜਾਂਚ ਕਰਦਿਆਂ ਮ੍ਰਿਤਕ ਦੇ ਮੁੰਡੇ ਦੀ ਧੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਕਤਲ ’ਚ ਵਰਤੇ ਸਾਮਾਨ ਅਤੇ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਕੇਸ ਦੀ ਵਿਸ਼ੇਸ਼ਤਾ ਇਹ ਹੈ ਕਿ ਮ੍ਰਿਤਕ ਦੀ ਉਮਰ ਵੀ 19 ਸਾਲ ਤੋਂ ਘੱਟ ਸੀ ਅਤੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਉਮਰ ਵੀ 19 ਸਾਲ ਤੋਂ ਘੱਟ ਹੈ।
ਇਸ ਸਬੰਧੀ ਐੱਸ.ਐੱਸ.ਪੀ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਿਲੀ ਲਾਸ਼ ਦੀ ਪਛਾਣ ਰੋਹਿਤ ਕੁਮਾਰ ਪੁੱਤਰ ਰਮੇਸ਼ ਲਾਲ ਲੁਭਾਇਆ ਵਾਸੀ ਪਿੰਡ ਦਾਖਲਾ ਵਜੋਂ ਹੋਈ ਹੈ ਜੋ ਕਿ ਸਥਾਨਕ ਹੋਟਲ ਮੈਨੇਜਮੈਂਟ ਅਤੇ ਕੇਟਰਿੰਗ ਇੰਸਟੀਚਿਊਟ ‘ਚ ਕੋਰਸ ਕਰ ਰਿਹਾ ਸੀ। ਲਾਸ਼ ਦਾ ਜਾਂਚ ਕਰਨ ਉੁਪਰੰਤ ਇਕ ਚੁੰਨੀ ਮਿਲੀ, ਜਿਸ ਨਾਲ ਲਾਸ਼ ਬੰਨ੍ਹੀ ਹੋਈ ਸੀ। ਜਿਸ ਕਾਰਨ ਇਸ ਮਾਮਲੇ ‘ਚ ਕਿਸੇ ਕੁੜੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਮ੍ਰਿਤਕ ਦੇ ਤਾਏ ਦੀ ਕੁੜੀ ਪ੍ਰਿਆ ਪੁੱਤਰੀ ਸਲਵਿੰਦਰ ਵਾਸੀ ਪਿੰਡ ਦਾਖਲਾ ਦਾ ਆਪਣੇ ਪ੍ਰੇਮੀ ਬੌਬੀ ਪੁੱਤਰ ਰਾਮ ਲੁਭਾਇਆ ਵਾਸੀ ਘਰੋਟੀਆ ਨਾਲ ਪ੍ਰੇਮ ਸਬੰਧ ਸਨ।