ਨੈਸ਼ਨਲ : ਮਹਾਰਾਸ਼ਟਰ ਦੇ ਠਾਣੇ ਨੇੜੇ ਕਲਿਆਣ ਸ਼ਹਿਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰ ਗਈ। ਕਲਿਆਣ ‘ਚ ਮੰਗਲਵਾਰ ਦੁਪਹਿਰ ਨੂੰ ਇੱਕ 4 ਮੰਜ਼ਿਲਾ ਇਮਾਰਤ ਦੀ ਉੱਪਰਲੀ ਮੰਜ਼ਿਲ ਤੋਂ ਇੱਕ ਸਲੈਬ ਹੇਠਲੀਆਂ ਮੰਜ਼ਿਲਾਂ ‘ਤੇ ਡਿੱਗਣ ਕਾਰਨ 4 ਔਰਤਾਂ ਅਤੇ 1 ਦੋ ਸਾਲ ਦੀ ਬੱਚੀ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ
ਕਲਿਆਣ ਪੂਰਬ ਦੇ ਮੰਗਲ ਰਾਘੋ ਨਗਰ ਇਲਾਕੇ ਵਿੱਚ ਸਥਿਤ ਸਪਤਸ਼ਰੁੰਗੀ ਇਮਾਰਤ ਦੀ ਚੌਥੀ ਮੰਜ਼ਿਲ ਦੀ ਸਲੈਬ ਦੁਪਹਿਰ ਲਗਭਗ 3:15 ਵਜੇ ਡਿੱਗ ਗਈ ਅਤੇ ਮਲਬਾ ਹੇਠਲੀਆਂ ਮੰਜ਼ਿਲਾਂ ‘ਤੇ ਡਿੱਗ ਪਿਆ।। ਇਸ ਇਮਾਰਤ ਵਿੱਚ 52 ਪਰਿਵਾਰ ਰਹਿੰਦੇ ਹਨ।
ਐੱਸਡੀਓ ਨੇ ਮੀਡੀਆ ਨੂੰ ਦੱਸਿਆ, “ਸ਼ੁਰੂ ਵਿੱਚ ਚੌਥੀ ਮੰਜ਼ਿਲ ਦੀ ਸਲੈਬ ਡਿੱਗ ਗਈ, ਉਸ ਤੋਂ ਬਾਅਦ ਸਾਰੀਆਂ ਹੇਠਲੀਆਂ ਮੰਜ਼ਿਲਾਂ ਦੀਆਂ ਸਲੈਬਾਂ ਡਿੱਗ ਗਈਆਂ, ਜਿਸ ਨਾਲ 11 ਲੋਕ ਮਲਬੇ ਹੇਠ ਦੱਬ ਗਏ।” ਮ੍ਰਿਤਕਾਂ ਦੀ ਪਛਾਣ ਨਮਸਵੀ ਸ਼੍ਰੀਕਾਂਤ ਸ਼ੇਲਾਰ (2), ਪ੍ਰਮਿਲਾ ਕਲਚਰਨ ਸਾਹੂ (56), ਸੁਨੀਤਾ ਨੀਲਾਂਚਲ ਸਾਹੂ (38), ਸੁਸ਼ੀਲਾ ਨਾਰਾਇਣ ਗੁੱਜਰ (78), ਵੈਂਕਟ ਭੀਮਾ ਚਵਾਨ (42) ਅਤੇ ਸੁਜਾਤਾ ਮਨੋਜ ਵਾਦੀ (38) ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ ਦੋ ਚਾਰ ਸਾਲ ਦੇ ਬੱਚੇ ਵੀ ਸ਼ਾਮਲ ਹਨ।
ਕਲਿਆਣ ਡੋਂਬੀਵਲੀ ਨਗਰ ਨਿਗਮ ਦੇ ਫਾਇਰ ਵਿਭਾਗ ਅਤੇ ਟੀਡੀਆਰਐੱਫ (ਠਾਣੇ ਡਿਜ਼ਾਸਟਰ ਰਿਸਪਾਂਸ ਫੋਰਸ) ਦੀਆਂ ਐਮਰਜੈਂਸੀ ਰਿਸਪਾਂਸ ਟੀਮਾਂ ਮਲਬੇ ਨੂੰ ਸਾਫ਼ ਕਰਨ ਵਿੱਚ ਸਰਗਰਮੀ ਨਾਲ ਰੁੱਝੀਆਂ ਹੋਈਆਂ ਹਨ। ਪੁਲਸ ਅਧਿਕਾਰੀ ਨੇ ਕਿਹਾ, “ਬਚਾਅ ਕਾਰਜ ਪੂਰੀ ਤਾਕਤ ਨਾਲ ਜਾਰੀ ਹੈ।” ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਮਾਰਤ ਢਹਿਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਦਾ ਐਲਾਨ ਕੀਤਾ