ਅਮਰੀਕੀ ਸੂਬੇ ਕੋਲੋਰਾਡੋ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਅਜਬ-ਗਜਬ ਘਟਨਾ ਸਾਹਮਣੇ ਆਈ ਹੈ। ਜਿੱਥੇ ਘਰ ਦੇ ਇੱਕ ਪਾਲਤੂ ਕੁੱਤੇ ਨੇ ਗਲਤੀ ਨਾਲ ਸਟੋਵ ਚਲਾ ਦਿੱਤਾ ਜਿਸ ਨਾਲ ਘਰ ਵਿੱਚ ਅੱਗ ਲੱਗ ਗਈ। ਹਾਲਾਂਕਿ ਕੁੱਤਾ ਸਟੋਵ ਨੂੰ ਕਿਵੇਂ ਆਨ ਕਰ ਸਕਦਾ ਹੈ, ਜ਼ੇਕਰ ਵੈਸੇ ਕਿਸੇ ਨੇ ਦੱਸਿਆ ਹੁੰਦਾ ਯਕੀਨ ਹੀ ਨਹੀਂ ਸੀ ਹੋਣਾ। ਪਰ ਜਦੋਂ ਸੀਸੀਟੀਵੀ ਸਾਹਮਣੇ ਆਈ ਹੈ ਹਰ ਦੇਖਣ ਵਾਲਾ ਹੈਰਾਨ ਰਹਿ ਗਿਆ।
ਦਰਅਸਲ ਸਪ੍ਰਿੰਗਜ਼ ਫਾਇਰ ਡਿਪਾਰਟਮੈਂਟ ਵੱਲੋਂ ਉਸ ਪਲ ਦੀ ਵੀਡੀਓ ਫੁਟੇਜ ਜਾਰੀ ਕੀਤੀ ਗਈ ਹੈ ਜਦੋਂ ਇੱਕ ਉਤਸੁਕ ਕੁੱਤਾ ਗਲਤੀ ਨਾਲ ਸਟੋਵਟੌਪ ‘ਤੇ ਚਲਾ ਗਿਆ। ਜਿਸ ਨਾਲ ਘਰ ’ਚ ਅੱਗ ਲੱਗ ਗਈ। ਘਟਨਾ ਦਾ ਪਤਾ ਚੱਲਦੇ ਹੀ ਘਰ ਦੇ ਮਾਲਕ ਦੁਆਰਾ ਅੱਗ ਬੁਝਾ ਦਿੱਤੀ ਗਈ ਸੀ ਕਿਉਂਕਿ ਘਰ ’ਚ ਆਧੁਨਿਕ ਤਕਨੀਕ ਹੋਮਪੌਡ ਡਿਵਾਈਸ ਲੱਗੇ ਹੋਣ ਕਾਰਨ ਉਸਨੂੰ ਹਾਈ ਹੀਟ ਦਾ ਸੰਦੇਸ਼ ਮਿਲਿਆ ਸੀ। ਇਸ ਦੌਰਾਨ ਘਰ ਦਾ ਮਾਲਕ ਅੱਗ ਬੁਝਾਉਣ ਤੋਂ ਬਾਅਦ ਧੂੰਏ ਦਾ ਸ਼ਿਕਾਰ ਹੋ ਗਿਆ, ਜਿਸ ਦਾ ਬਾਅਦ ’ਚ ਇਲਾਜ਼ ਕੀਤਾ ਗਿਆ। ਫਿਲਹਾਲ ਕੋਈ ਹੋਰ ਲੋਕ ਜਾਂ ਪਾਲਤੂ ਜਾਨਵਰ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਐ।