ਮੋਗਾ : ਮੋਗਾ ਦੇ ਲਾਲ ਸਿੰਘ ਰੋਡ ’ਤੇ ਦਿਨ-ਦਿਹਾੜੇ ਇਕ ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਵਿਚ ਰੱਖੇ 6 ਲੱਖ ਰੁਪਏ ਦੀ ਨਕਦੀ ਅਤੇ ਐਕਟਿਵਾ ਲੈ ਕੇ ਚੋਰ ਰਫੂ ਚੱਕਰ ਹੋ ਗਿਆ। ਚੋਰੀ ਦੀ ਸਾਰੀ ਘਟਨਾ ਉਥੇ ‘ਤੇ ਲੱਗੇ ਸੀ. ਸੀ. ਟੀ. ਵੀ. ‘ਚ ਕੈਦ ਹੋ ਗਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਐਕਟਿਵਾ ਦੇ ਮਾਲਕ ਰਾਜਨ ਗੋਇਲ ਨੇ ਦੱਸਿਆ ਕਿ ਮੋਗਾ ਦੇ ਲਾਲ ਸਿੰਘ ਰੋਡ ‘ਤੇ ਉਸਦਾ ਇਕ ਚਿਪਸ ਅਤੇ ਕੁਰਕੁਰੇ ਦਾ ਗੋਦਾਮ ਬਣਾਇਆ ਹੋਇਆ ਹੈ ਅਤੇ 12 ਤਾਰੀਖ ਨੂੰ ਸਵੇਰੇ 11 ਵਜੇ ਦੇ ਕਰੀਬ ਬੈਂਕ ਜਾਣ ਲਈ 6 ਲੱਖ ਰੁਪਏ ਐਕਟਿਵਾ ਵਿਚ ਰੱਖ ਕੇ ਕਿਸੇ ਕੰਮ ਲਈ ਗੋਦਾਮ ਦੇ ਅੰਦਰ ਚਲਾ ਗਿਆ।
ਇਸ ਦੌਰਾਨ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੀ ਐਕਟਿਵਾ ਬਾਹਰ ਨਹੀਂ ਸੀ। ਉਥੇ ਲੱਗੇ ਸੀਸੀਟੀਵੀ ਤੋਂ ਪਤਾ ਲੱਗਾ ਕਿ ਇਕ ਵਿਅਕਤੀ ਪੈਦਲ ਆਇਆ ਅਤੇ ਐਕਟਿਵਾ ਲੈ ਕੇ ਫਰਾਰ ਹੋ ਗਿਆ। ਜਿਸ ਤੋਂ ਬਾਅਦ 112 ‘ਤੇ ਫੋਨ ਕਰਕੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸੀ. ਸੀ. ਟੀ. ਵੀ. ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ