Wednesday, January 8, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਮਹਿਲਾ ਦੇ ASI ਨੇ ਜੜਿਆ ਥੱਪੜ,ਥਾਣੇ 'ਚ ਭੱਖਿਆ ਮਾਹੌਲ

ਮਹਿਲਾ ਦੇ ASI ਨੇ ਜੜਿਆ ਥੱਪੜ,ਥਾਣੇ ‘ਚ ਭੱਖਿਆ ਮਾਹੌਲ

 

ਅੰਮ੍ਰਿਤਸਰ- ਪੰਜਾਬ ਪੁਲਸ ਆਏ ਦਿਨ ਹੀ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ ਦਾ ਹਿੱਸਾ ਬਣੀ ਰਹਿੰਦੀ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਅੰਮ੍ਰਿਤਸਰ ਦੇ ਠਾਣਾ ਕੰਟੋਨਮੇਂਟ ਵਿਖੇ ਦਰਖਾਸਤ ਤੇ ਰਾਜੀਨਾਮਾ ਕਰਨ ਆਈ ਇੱਕ ਔਰਤ ‘ਤੇ ਏ.ਐੱਸ.ਆਈ. ਪੁਲਸ ਮੁਲਾਜ਼ਮ ਵੱਲੋਂ ਥੱਪੜ ਜੜ ਦਿੱਤਾ ਗਿਆ, ਜਿਸ ਤੋਂ ਬਾਅਦ ਥਾਣੇ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਪੀੜਤ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਦਾ ਕਿਸੇ ਨਾਲ ਝਗੜਾ ਹੋਇਆ ਸੀ ਅਤੇ ਪੁਲਸ ਨੇ ਦਰਖਾਸਤ ਲਿਖ ਕੇ ਦੋਵਾਂ ਪਾਰਟੀਆਂ ਨੂੰ ਅਜੇ ਠਾਣੇ ਵਿੱਚ ਸੱਦਿਆ ਸੀ ਪਰ ਪੁਲਸ ਵੱਲੋਂ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਸੀ ਅਤੇ ਵਾਰ-ਵਾਰ ਸਾਨੂੰ ਜੇਲ੍ਹ ਦੇ ਅੰਦਰ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਨੇ ਮੇਰੇ ਮੂੰਹ ‘ਤੇ ਜ਼ੋਰ ਦੀ ਥੱਪੜ ਮਾਰ ਦਿੱਤਾ।   ਮਹਿਲਾ ਨੇ ਕਿਹਾ ਕਿ ਥਾਣੇ ‘ਚ ਕੋਈ ਵੀ ਮਹਿਲਾ ਪੁਲਸ ਅਧਿਕਾਰੀ ਮੌਜੂਦ ਨਹੀਂ ਸੀ ਅਤੇ ਪੁਲਸ ਵੱਲੋਂ ਜਾਣ ਬੁਝ ਕੇ ਸਾਡੇ ‘ਤੇ ਦਬਾਅ ਬਣਾਇਆ ਜਾ ਰਿਹਾ ਸੀ ਅਤੇ ਮੇਰੇ ਥੱਪੜ ਵੀ ਮਾਰਿਆ ਗਿਆ । ਉੱਥੇ ਹੀ ਪੀੜਤ ਮਹਿਲਾ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਦੂਜੇ ਪਾਸੇ ਇਸ ਮਾਮਲੇ ‘ਚ ਗੱਲਬਾਤ ਕਰਦਿਆਂ ਪੁਲਸ ਅਧਿਕਾਰੀ ਨੇ ਦੱਸਿਆ ਕਿ ਥਾਣੇ ‘ਚ ਦੋ ਪਾਰਟੀਆਂ ਦੀ ਦਰਖਾਸਤ ਸਬੰਧ ‘ਚ ਬੁਲਾਇਆ ਗਿਆ ਸੀ ਅਤੇ ਇਸ ਦੌਰਾਨ ਉਕਤ ਮਹਿਲਾ ਦਾ ਪਤੀ ਪੁਲਸ ਨਾਲ ਤਲਖੀ ਨਾਲ ਪੇਸ਼ ਆ ਰਿਹਾ ਸੀ ਜਿਸ ਦੌਰਾਨ ਪੁਲਸ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਅੱਗੇ ਆ ਗਈ ਤੇ ਉਸਦੇ ਥੱਪੜ ਵੱਜ ਗਿਆ। ਪੁਲਸ ਨੇ ਜਾਣ ਬੁਝ ਕੇ ਕਿਸੇ ਨੂੰ ਵੀ ਥੱਪੜ ਨਹੀਂ ਮਾਰਿਆ ਅਤੇ ਬਾਅਦ ਵਿੱਚ ਮਹਿਲਾ ਵੱਲੋਂ ਵੀ ਪੁਲਸ ਦੇ ਉੱਪਰ ਹੱਥ ਚੁੱਕਿਆ ਗਿਆ ਹੈ।