ਕੈਥਲ- ਸ਼ਨੀਵਾਰ ਨੂੰ ਚੀਕਾ ਅਨਾਜ ਮੰਡੀ ‘ਚ ਕੁਰਸੀਆਂ ‘ਤੇ ਬੈਠ ਕੇ ਗੱਲ ਕਰ ਰਹੇ 5 ਨੌਜਵਾਨਾਂ ਨੂੰ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਤੋਂ ਬਾਅਦ 3 ਨੌਜਵਾਨ ਉੱਥੇ ਹੀ ਡਿੱਗ ਗਏ, ਜਦੋਂ ਕਿ 2 ਨੂੰ ਉਹ ਘਸੀੜਦੇ ਹੋਏ ਲੈ ਗਿਆ। ਇਹ ਹਾਦਸਾ ਹਰਿਆਣਾ ਦੇ ਕੈਥਲ ‘ਚ ਵਾਪਰਿਆ। ਹਾਲਾਂਕਿ ਇਸ ਹਾਦਸੇ ‘ਚ ਸਾਰਿਆਂ ਦੀ ਜਾਨ ਵਾਲ-ਵਾਲ ਬਚ ਗਈ। ਘਟਨਾ ਤੋਂ ਬਾਅਦ ਨੇੜੇ-ਤੇੜੇ ਮੌਜੂਦ ਲੋਕਾਂ ਨੇ ਕਾਰ ਸਵਾਰ 2 ਲੋਕਾਂ ਨੂੰ ਫੜ ਲਿਆ। ਇਸ ਹਾਦਸੇ ‘ਚ ਤਿੰਨ ਲੋਕਾਂ ਨੂੰ ਮਾਮੂਲੀ ਸੱਟ ਲੱਗੀ ਹੈ ਪਰ 2 ਨੌਜਵਾਨ ਜ਼ਿਆਦਾ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਕਾਰ ਘਸੀੜਦੇ ਹੋਏ ਲੈ ਗਈ। ਜ਼ਖ਼ਮੀਆਂ ਨੂੰ ਚੀਕਾ ਦੇ ਸਰਕਾਰੀ ਹਸਪਤਾਲ ‘ਚ ਲਿਜਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਨਾਜ ਮੰਡੀ ‘ਚ ਕਾਰ ਚਲਾਉਣਾ ਸਿੱਖ ਰਿਹਾ ਸੀ। ਇਸ ਦੌਰਾਨ ਉੱਥੇ ਕੁਝ ਨੌਜਵਾਨ ਇਕੱਠੇ ਬੈਠ ਕੇ ਗੱਲ ਕਰ ਰਹੇ ਸਨ। ਉਸ ਸਮੇਂ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ ਬ੍ਰੇਕ ਦੀ ਜਗ੍ਹਾ ਐਕਸੀਲੇਟਰ ‘ਤੇ ਪੈਰ ਰੱਖ ਦਿੱਤਾ, ਜਿਸ ਨਾਲ ਕਾਰ ਸਾਹਮਣੇ ਬੈਠੇ ਸਾਰੇ ਨੌਜਵਾਨਾਂ ਨੂੰ ਕੁਚਲਦੇ ਹੋਏ ਨਿਕਲ ਗਈ।