Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੋਨਮ ਜਿਹਾ ਸ਼ਾਤਿਰ ਕੋਈ ਨਹੀਂ! ਲੱਖਾਂ ਦੇ ਗਹਿਣੇ ਲੈ ਕੇ ਗਈ ਹਨੀਮੂਨ,...

ਸੋਨਮ ਜਿਹਾ ਸ਼ਾਤਿਰ ਕੋਈ ਨਹੀਂ! ਲੱਖਾਂ ਦੇ ਗਹਿਣੇ ਲੈ ਕੇ ਗਈ ਹਨੀਮੂਨ, Plan ਜਾਣ ਹੋਵੋਗੇ ਹੈਰਾਨ

 

 

ਇੰਦੌਰ- ਮੱਧ ਪ੍ਰਦੇਸ਼ ਤੋਂ ਹਨੀਮੂਨ ਮਨਾਉਣ ਸ਼ਿਲਾਂਗ ਗਏ ਇੰਦੌਰ ਦੇ ਰਾਜਾ ਰਘੂਵੰਸ਼ੀ ਦੀ ਪਤਨੀ ਸੋਨਮ ਹੀ ਉਸ ਦੀ ਕਾਤਲ ਨਿਕਲੀ। ਪੁਲਸ ਨੇ ਸੋਨਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਨਮ ਗਾਜੀਪੁਰ ਦੇ ਨੰਦਗੰਜ ਥਾਣਾ ਇਲਾਕੇ ਦੇ ਇਕ ਢਾਬੇ ‘ਤੇ ਮਿਲੀ ਹੈ। ਜਿੱਥੇ ਸੋਨਮ ਨੇ ਢਾਬਾ ਮਾਲਕ ਤੋਂ ਮੋਬਾਈਲ ਫੋਨ ਉਧਾਰ ਲਿਆ ਅਤੇ ਆਪਣੇ ਭਰਾ ਗੋਵਿੰਦ ਨੂੰ ਫੋਨ ਕੀਤਾ। ਗੋਵਿੰਦ ਨੇ ਤੁਰੰਤ ਗਾਜੀਪੁਰ ਵਿਚ ਆਪਣੇ ਇਕ ਜਾਣਕਾਰ ਨੂੰ ਸੂਚਿਤ ਕੀਤਾ। ਇਸ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਪਤਾ ਸੋਨਮ ਰਘੂਵੰਸ਼ੀ ਨੇ ਹੀ ਆਪਣੇ ਪਿਤਾ ਰਾਜਾ ਦਾ ਕਤਲ ਕਰਵਾਇਆ।

ਰਾਜਾ ਅਤੇ ਸੋਨਮ ਦਾ ਵਿਆਹ 11 ਮਈ ਨੂੰ ਇੰਦੌਰ ਵਿਚ ਹੋਇਆ ਸੀ। ਇਸ ਤੋਂ ਬਾਅਦ ਦੋਵੇਂ 20 ਮਈ ਨੂੰ ਆਪਣੇ ਹਨੀਮੂਨ ਲਈ ਸ਼ਿਲਾਂਗ ਪਹੁੰਚੇ। ਦੋਵੇਂ 3 ਮਈ ਨੂੰ ਉੱਥੋਂ ਲਾਪਤਾ ਹੋ ਗਏ। ਦੋਵਾਂ ਦੀ ਲੰਬੀ ਭਾਲ ਤੋਂ ਬਾਅਦ ਰਾਜਾ ਦੀ ਲਾਸ਼ 2 ਜੂਨ ਨੂੰ ਇਕ ਡੂੰਘੀ ਖੱਡ ‘ਚੋਂ ਮਿਲੀ, ਜਦੋਂ ਕਿ ਸੋਨਮ ਲਾਪਤਾ ਹੋ ਗਈ। ਸੋਨਮ ਦੇ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹੋ ਸਕਦਾ ਹੈ ਕਿ ਉਸ ਨੂੰ ਅਗਵਾ ਕਰਕੇ ਬੰਗਲਾਦੇਸ਼ ਲਿਜਾਇਆ ਗਿਆ ਹੋਵੇ। ਜਦੋਂ ਸੋਨਮ ਲੰਬੀ ਭਾਲ ਤੋਂ ਬਾਅਦ ਵੀ ਨਹੀਂ ਮਿਲੀ, ਤਾਂ ਉਸ ‘ਤੇ ਸ਼ੱਕ ਵਧ ਗਿਆ।

ਓਧਰ ਸੋਨਮ ਤੋਂ ਪੁਲਸ ਅਜੇ ਪੁੱਛਗਿੱਛ ਕਰ ਰਹੀ ਹੈ, ਸੋਨਮ ਹੀ ਦੱਸੇਗੀ ਇਕ ਆਖ਼ਰ ਉਸ ਦੇ ਅਤੇ ਰਾਜਾ ਨਾਲ ਸ਼ਿਲਾਂਗ ਵਿਚ ਕੀ ਹੋਇਆ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਦੋਂ ਸੋਨਮ ਹਨੀਮੂਨ ‘ਤੇ ਗਈ ਤਾਂ ਆਪਣੇ ਸਾਰੇ ਗਹਿਣੇ ਨਾਲ ਲੈ ਕੇ ਗਈ ਅਤੇ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਉਹ ਉਥੇ ਫੋਟੋਸ਼ੂਟ ਕਰਵਾਏਗੀ। ਉਸ ਤੋਂ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਇਆ ਕਿ ਹਨੀਮੂਨ ਮਨਾਉਣ ਆਪਣੇ ਸਾਰੇ ਗਹਿਣੇ ਲੈ ਗਈ। ਇਸ ਤੋਂ ਇਲਾਵਾ ਸੋਨਮ ਨੇ ਆਪਣੇ ਬੈਂਕ ਅਕਾਊਂਟ ਤੋਂ 9 ਲੱਖ ਰੁਪਏ ਕੱਢੇ ਸਨ।