ਪੁਲਿਸ ਦੀ ਮੁਸ਼ਤੈਦੀ ਦੇ ਬਾਵਜੂਦ ਸੂਬੇ ’ਚ ਲਗਾਤਾਰ ਚੋਰੀ ਅਤੇ ਲੁੱਟ ਖੋਹਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਦਿਨ-ਬ-ਦਿਨ ਚੋਰੀ ਅਤੇ ਲੁੱਟ ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਂ ਲੈ ਰਹੀਆਂ। ਤਾਜ਼ੀ ਘਟਨਾ ਫਗਵਾੜਾ ਦੀ ਹੈ ਜਿੱਥੇ ਪਲਾਹੀ ਰੋਡ ’ਤੇ ਚੋਰਾਂ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐੱਮ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਚੋਰ ਏਟੀਐੱਮ ’ਚੋਂ ਨਕਦੀ ਲੈ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ ਅਣਪਛਾਤੇ ਲੁਟੇਰਿਆਂ ਨੇ ਏਟੀਐੱਮ ਦੇ ਉਸ ਹਿੱਸੇ ਨੂੰ ਗੈਸ ਕਟਰ ਨਾਲ ਕੱਟ ਦਿੱਤਾ ਜਿੱਥੇ ਨਕਦੀ ਰੱਖੀ ਗਈ ਸੀ। ਹਾਲਾਂਕਿ ਚੋਰਾਂ ਵੱਲੋਂ ਕਿੰਨੀ ਰਕਮ ਚੋਰੀ ਕੀਤੀ ਗਈ ਹੈ। ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ ਹੈ। ਪਰ ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਫਗਵਾੜਾ ਭਾਰੀ ਪੁਲਿਸ ਫੌਰਸ ਨਾਲ ਮੌਕੇ ’ਤੇ ਪਹੁੰਚੇ, ਜਿੰਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਾਂਚ ਅਧਿਕਾਰੀਆਂ ਵੱਲੋਂ ਚੋਰਾਂ ਨੂੰ ਕਾਬੂ ਕਰਨ ਲਈ ਆਲੇ-ਦੁਆਲੇ ਦੇ ਸੀਸੀਟੀਵੀ ਖੰਗਾਲੇ ਕੀਤੇ ਜਾ ਰਹੇ ਹਨ।