ਟੀਮ ਇੰਡੀਆ ਦੇ ਦਿੱਗਜ਼ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸ਼ਨੀਵਾਰ ਨੂੰ ਤਜਰਬੇਕਾਰ ਖਿਡਾਰੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਦਾ ਐਲਾਨ ਕੀਤਾ। ਉਨ੍ਹਾਂ ਨੇ ਭਾਵੁਕ ਪੋਸਟ ਰਾਹੀਂ ਪ੍ਰਸ਼ੰਸਕਾਂ ਅਤੇ ਕੋਚਾਂ ਦਾ ਧੰਨਵਾਦ ਕੀਤਾ। ਜਦੋਂ ਅੱਜ ਉਹ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਉਹ ਆਈਪੀਐੱਲ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ। ਉਨ੍ਹਾਂ ਨੇ ਇਸ ਸੀਜ਼ਨ ‘ਚ ਆਪਣੇ ਕਰੀਅਰ ਦਾ ਆਖਰੀ ਮੈਚ ਖੇਡਿਆ।
ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ IPL 2024 ਵਿੱਚ ਆਪਣਾ ਆਖਰੀ ਮੈਚ 22 ਮਈ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਖੇਡਿਆ ਸੀ। ਇਸ ਤੋਂ ਬਾਅਦ ਬੈਂਗਲੁਰੂ ਦੇ ਖਿਡਾਰੀਆਂ ਨੇ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ। ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀਆਂ ਨੇ ਉਸ ਨੂੰ ਗਲੇ ਲਗਾਇਆ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸੀਜ਼ਨ ‘ਚ ਉਸ ਨੇ 15 ਮੈਚਾਂ ‘ਚ 187.35 ਦੀ ਸਟ੍ਰਾਈਕ ਰੇਟ ਨਾਲ 174 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ ਦੋ ਅਰਧ ਸੈਂਕੜੇ ਲੱਗੇ।