ਜ਼ੀਰਕਪੁਰ ਬਾਈਪਾਸ ਪ੍ਰਾਜੈਕਟ ਤਹਿਤ ਹੁਣ ਪੰਜਾਬ ਦਾ ਪਹਿਲਾ ਸ਼ਹਿਰੀ ਜੰਗਲੀ ਜੀਵ ਕੋਰੀਡੋਰ ਬਣਾਇਆ ਜਾਵੇਗਾ। 200 ਕਰੋੜ ਦੀ ਲਾਗਤ ਨਾਲ 3 ਕਿਲੋਮੀਟਰ ਤੱਕ ਏਰੀਆ ਕਵਰ ਕੀਤਾ ਜਾਵੇਗਾ। ਪਿਛਲੇ ਮਹੀਨੇ ਹੀ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਹਾਈਬ੍ਰਿਡ ਐਨੂਇਟੀ ਮੋਡ ਤਹਿਤ ਛੇ-ਮਾਰਗੀ ਸੜਕ ਨੂੰ ਮਨਜ਼ੂਰੀ ਦਿੱਤੀ ਸੀ। 19.2 ਕਿਲੋਮੀਟਰ ਦਾ ਪ੍ਰਸਤਾਵਿਤ ਬਾਈਪਾਸ ਜ਼ੀਰਕਪੁਰ ਤੇ ਪੰਚਕੂਲਾ ਦੀ ਭੀੜ ਨੂੰ ਘੱਟ ਕਰੇਗਾ। ਨਾਲ ਹੀ ਘੱਗਰ ਨਦੀ ਨੇੜੇ ਤੇਂਦੁਏ, ਸਾਂਬਰ ਤੇ ਹੋਰ ਜੰਗਲੀ ਜੀਵਾਂ ਨੂੰ ਸੁਰੱਖਿਅਤ ਰਸਤਾ ਪ੍ਰਦਾਨ ਕਰਨ ਲਈ ਜੰਗਲ ’ਤੇ 3 ਕਿਲੋਮੀਟਰ ਲੰਬਾ ਐਲੀਵੇਟਿਡ ਰੋਡ ਬਣਾਇਆ ਜਾਵੇਗਾ।
ਇਹ ਪ੍ਰਾਜੈਕਟ 2 ਸਾਲਾਂ ਤੋਂ ਵੱਧ ਸਮੇਂ ਤੋਂ ਲਟਕ ਰਿਹਾ ਸੀ ਕਿਉਂਕਿ ਜੰਗਲ ਦੀ ਜ਼ਮੀਨ ਰੁਕਾਵਟ ਬਣ ਗਈ ਸੀ। ਜੰਗਲਾਤ ਸੰਭਾਲ ਐਕਟ (ਐੱਫ. ਸੀ. ਏ) ਤਹਿਤ ਪ੍ਰਕਿਰਿਆ ਸ਼ੁਰੂ ਹੋਣੀ ਸੀ। ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐੱਨ. ਐੱਚ. ਏ. ਆਈ.) ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਐਲੀਵੇਟਿਡ ਸੜਕ ਦਾ ਮਤਾ ਰੱਖਿਆ ਗਿਆ। ਜੰਗਲ ’ਚੋਂ ਛੇ-ਮਾਰਗੀ ਸੜਕ ਬਣਾਉਣ ਨਾਲ 50 ਏਕੜ ਏਰੀਆ ਪ੍ਰਭਾਵਿਤ ਹੋਣਾ ਸੀ, ਪਰ ਜੰਗਲਾਤ ਵਿਭਾਗ ਵੱਲੋਂ ਕੋਰੀਡੋਰ ਨੂੰ ਮਨਜ਼ੂਰੀ ਦੇਣ ਨਾਲ ਜੰਗਲੀ ਜੀਵਾਂ ਦੀ ਆਵਾਜਾਈ ਨਿਰਵਿਘਨ ਰਹੇਗੀ। ਦੱਸਣਯੋਗ ਹੈ ਕਿ ਜੰ