Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਇਸ ਵੱਡੇ ਅਫ਼ਸਰ 'ਤੇ ਡਿੱਗੀ ਗਾਜ! ਹੋਇਆ ਸਸਪੈਂਡ

ਪੰਜਾਬ ਦੇ ਇਸ ਵੱਡੇ ਅਫ਼ਸਰ ‘ਤੇ ਡਿੱਗੀ ਗਾਜ! ਹੋਇਆ ਸਸਪੈਂਡ

 

 

ਜਲੰਧਰ-ਪੰਜਾਬ ਦੇ ਚੀਫ਼ ਸੈਕਟਰੀ ਨੇ ਇਕ ਅਣਕਿਆਸਾ ਅਤੇ ਸਖ਼ਤ ਫ਼ੈਸਲਾ ਲੈਂਦੇ ਹੋਏ ਬੀਤੀ ਰਾਤ ਜਲੰਧਰ ਨਗਰ ਨਿਗਮ ਦੇ ਹੈਲਥ ਅਫ਼ਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ। ਸਸਪੈਂਸ਼ਨ ਦੇ ਨਾਲ ਹੀ ਉਨ੍ਹਾਂ ਦਾ ਮੁੱਖ ਦਫ਼ਤਰ (ਹੈੱਡਕੁਆਰਟਰ) ਚੰਡੀਗੜ੍ਹ ਕਰ ਦਿੱਤਾ ਗਿਆ ਹੈ। ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਸ਼ਹਿਰ ਦੇ ਕੂੜੇ ਦੇ ਪ੍ਰਬੰਧਨ (ਸਾਲਿਡ ਵੇਸਟ ਮੈਨੇਜਮੈਂਟ) ਨਾਲ ਜੁੜੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਿਚ ਚੱਲ ਰਹੇ ਇਕ ਮਾਮਲੇ ਵਿਚ ਗੁੰਮਰਾਹਕੁੰਨ ਹਲਫ਼ਨਾਮਾ ਦਾਇਰ ਕੀਤਾ।

 

ਸੂਤਰਾਂ ਅਨੁਸਾਰ ਪਿਛਲੇ ਦਿਨੀਂ ਐੱਨ. ਜੀ. ਟੀ. ਵਿਚ ਜਲੰਧਰ ਨਿਗਮ ਨਾਲ ਜੁੜੇ ਦੋ ਕੇਸ ਇਕੋ ਸਮੇਂ ਸੁਣਵਾਈ ਲਈ ਆਏ ਸਨ। ਦੋਵੇਂ ਕੇਸ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2016 ਨਾਲ ਸਬੰਧਤ ਸਨ। ਇਕ ਕੇਸ ਵਿਚ ਚੀਫ਼ ਸੈਕਟਰੀ ਵੱਲੋਂ ਐੱਨ. ਜੀ. ਟੀ. ਵਿਚ ਜੋ ਹਲਫ਼ਨਾਮਾ ਪੇਸ਼ ਕੀਤਾ ਗਿਆ, ਉਸ ਵਿਚ ਜਲੰਧਰ ਨਿਗਮ ਬਾਰੇ ਕੁਝ ਤੱਥ ਦਿੱਤੇ ਗਏ ਸਨ।

ਉੱਥੇ ਹੀ ਦੂਜੇ ਕੇਸ ਵਿਚ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਵੱਲੋਂ ਦਿੱਤਾ ਗਿਆ ਹਲਫ਼ਨਾਮਾ ਚੀਫ਼ ਸੈਕਟਰੀ ਦੇ ਹਲਫ਼ਨਾਮੇ ਤੋਂ ਪੂਰੀ ਤਰ੍ਹਾਂ ਵੱਖਰਾ ਸੀ। ਜਦੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਅੰਤਰ ਦਾ ਪਤਾ ਲੱਗਾ ਤਾਂ ਪੂਰੀ ਅਫ਼ਸਰਸ਼ਾਹੀ ਵਿਚ ਖਲਬਲੀ ਮਚ ਗਈ। ਦੋਵਾਂ ਹਲਫ਼ਨਾਮਿਆਂ ਵਿਚ ਕੂੜੇ ਦੇ ਪ੍ਰਬੰਧਨ ਅਤੇ ਲਿਫ਼ਟਿੰਗ ਦੇ ਤੱਥ ਵੱਖ-ਵੱਖ ਸਨ। ਇਸ ਮਾਮਲੇ ’ਤੇ ਚੰਡੀਗੜ੍ਹ ਵਿਚ ਉੱਚ ਪੱਧਰੀ ਵਿਚਾਰ-ਵਟਾਂਦਰਾ ਹੋਇਆ। ਸੋਮਵਾਰ ਦੇਰ ਰਾਤ ਵਿਸ਼ੇਸ਼ ਦਫ਼ਤਰ ਖੁਲ੍ਹਵਾਇਆ ਗਿਆ, ਜਿੱਥੇ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਦੇ ਸਸਪੈਂਸ਼ਨ ਆਰਡਰ ਟਾਈਪ ਕੀਤੇ ਗਏ ਅਤੇ ਰਾਤੋ-ਰਾਤ ਅਮਲ ਵੀ ਕਰ ਦਿੱਤਾ ਗਿਆ।