Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਧਾਰਮਿਕ ਅਸਥਾਨ ’ਚੋਂ ਹਜ਼ਾਰਾਂ ਦੀ ਨਕਦੀ, DVR ਅਤੇ LCD ਚੋਰੀ

ਧਾਰਮਿਕ ਅਸਥਾਨ ’ਚੋਂ ਹਜ਼ਾਰਾਂ ਦੀ ਨਕਦੀ, DVR ਅਤੇ LCD ਚੋਰੀ

 

ਕਰਤਾਰਪੁਰ – ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ’ਚ ਚੋਰਾਂ ਦਾ ਗਿਰੋਹ ਸਰਗਰਮ ਹੈ। ਇਹ ਚੋਰ ਰਾਤ ਸਮੇਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਦਿਨ ਵੇਲੇ ਵੱਖ-ਵੱਖ ਪਬਲਿਕ ਥਾਵਾਂ ’ਤੇ ਖੜ੍ਹੇ ਦੋਪਹੀਆ ਵਾਹਨਾਂ ਨੂੰ ਚੋਰੀ ਕਰਦੇ ਹਨ। ਬੀਤੀ ਰਾਤ ਚੋਰਾਂ ਨੇ ਸਥਾਨਕ ਮੁਹੱਲਾ ਅੰਬੇਡਕਰ ਰੋਡ ’ਤੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਗਲੇ ਦਾ ਨੋਟਾਂ ਵਾਲਾ ਹਾਰ ਸਮੇਤ ਹੋਰ ਸਾਮਾਨ ਚੋਰੀ ਕਰ ਲਿਆ।
ਇਸ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਰਾਜਾ ਬੈਂਸ, ਬਾਬੂਰਾਮ, ਸੁਰਿੰਦਰ ਬੈਂਸ, ਹੈਪੀ, ਰੋਸ਼ਨ ਲਾਲ, ਸੁਖਦਿਆਲ ਆਦਿ ਨੇ ਦੱਸਿਆ ਕਿ ਚੋਰ ਮੰਦਰ ਦੇ ਅੰਦਰ ਪਿਆ ਗੈਸ ਸਿਲੰਡਰ, ਐੱਲ. ਈ. ਡੀ., ਸਪੀਕਰ, ਮੰਦਰ ਵਿਚ ਪਏ ਨੋਟਾਂ ਦੇ ਹਾਰ, ਗੋਲਕ ਤੋੜ ਕੇ ਹਜ਼ਾਰਾਂ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ। ਮੰਦਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਕਾਰਨ ਉਹ ਆਪਣੀ ਪਛਾਣ ਛੁਪਾਉਣ ਲਈ ਡੀ. ਬੀ. ਆਰ. ਅਤੇ ਐੱਲ. ਸੀ. ਡੀ. ਵੀ ਲੈ ਕੇ ਫਰਾਰ ਹੋ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।
ਇਸ ਚੋਰੀ ਦੀ ਸੂਚਨਾ ਮੰਦਰ ਕਮੇਟੀ ਵੱਲੋਂ ਕਰਤਾਰਪੁਰ ਪੁਲਸ ਨੂੰ ਦੇ ਦਿੱਤੀ ਗਈ ਹੈ। ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ-ਇਸੇ ਦੌਰਾਨ ਸ਼ਨੀਵਾਰ ਦਿਨ-ਦਿਹਾੜੇ ਸਥਾਨਕ ਫਰਨੀਚਰ ਮਾਰਕੀਟ ਵਿਚ ਦੁਕਾਨ ਦੇ ਬਾਹਰ ਖੜ੍ਹਾ ਮੋਟਰਸਾਈਕਲ ਵੀ ਚੋਰਾਂ ਨੇ ਚੋਰੀ ਕਰ ਲਿਆ।