ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਬੁੱਧਵਾਰ ਨੂੰ ਦਿੱਲੀ ਦੇ ਘੱਟੋ-ਘੱਟ ਤਿੰਨ ਸਕੂਲਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ, ਜਿਸ ਤੋਂ ਬਾਅਦ ਪੁਲਸ ਅਤੇ ਹੋਰ ਐਮਰਜੈਂਸੀ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਧਮਕੀ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਦੋ ਸਕੂਲਾਂ – ਮਾਲਵੀਆ ਨਗਰ ਵਿੱਚ ਐਸਕੇਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਵਿੱਚ ਕ੍ਰਮਵਾਰ ਸਵੇਰੇ 7:40 ਅਤੇ 7:42 ਵਜੇ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੀ ਰਿਪੋਰਟ ਮਿਲੀ। ਪੁਲਸ ਟੀਮਾਂ, ਫਾਇਰਫਾਈਟਰ ਅਤੇ ਬੰਬ ਨਿਰੋਧਕ ਦਸਤੇ ਤੁਰੰਤ ਸਕੂਲ ਪਹੁੰਚ ਗਏ। ਸਕੂਲਾਂ ਨੂੰ ਲਗਾਤਾਰ ਮਿਲ ਰਹੀਆਂ ਬੰਬ ਦੀਆਂ ਧਮਕੀਆਂ ਨਾਲ ਦਹਿਸ਼ਤ ਫੈਲ ਗਈ ਹੈ। ਸਕੂਲ ਪ੍ਰਸ਼ਾਸਨ ਅਤੇ ਅਧਿਕਾਰੀ ਇਸ ਸਬੰਧ ਵਿਚ ਚੌਕਸ ਹੋ ਗਏ ਹਨ ਅਤੇ ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਪੁਲਸ ਅਤੇ ਬੰਬ ਨਿਰੋਧਕ ਦਸਤੇ ਵੀ ਜਾਂਚ ਲਈ ਸਕੂਲਾਂ ਵਿੱਚ ਪਹੁੰਚ ਗਏ।
ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਮਾਪਿਆਂ ਦੇ ਸੁੱਕੇ ਸਾਹ, ਵਿਦਿਆਰਥੀਆਂ ਨੂੰ ਲੈ ਦੌੜੇ ਘਰ
Latest Articel
ਮੁੱਖ ਮੰਤਰੀ ‘ਤੇ ਹਮਲਾ! ਸਟੇਜ ‘ਤੇ ਚੜ੍ਹ ਮਾਰਿਆ ਥੱਪੜ
ਨੈਸ਼ਨਲ ਡੈਸਕ : ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਬੁੱਧਵਾਰ ਨੂੰ ਇੱਕ ਜਨਤਕ ਸੁਣਵਾਈ ਦੌਰਾਨ ਹਮਲਾ ਕੀਤੇ ਜਾਣ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ...
ਪੰਜਾਬ ਦੇ ਸਕੂਲਾਂ ਨੂੰ ਵੱਡੀ ਚਿਤਾਵਨੀ ਜਾਰੀ, ਮਾਨ ਸਰਕਾਰ ਨੇ ਚੁੱਕਿਆ ਸਖ਼ਤ ਕਦਮ
ਲੁਧਿਆਣਾ ਪੰਜਾਬ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਕਦਮ ਚੁੱਕਿਆ ਹੈ ਅਤੇ ਸੂਬੇ ਭਰ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ...
ਵੱਡੀ ਖ਼ਬਰ ; ਖ਼ਤਮ ਹੋਈ ਹੜਤਾਲ ! ਕੰਮ ‘ਤੇ ਪਰਤਣਗੇ 10,000 ਕਰਮਚਾਰੀ, ਲੱਖਾਂ ਲੋਕਾਂ...
ਇੰਟਰਨੈਸ਼ਨਲ - ਬੀਤੇ ਹਫ਼ਤੇ ਸ਼ੁਰੂ ਹੋਈ ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਦੀ ਹੜਤਾਲ ਆਖ਼ਿਰਕਾਰ ਅੱਜ ਖ਼ਤਮ ਹੋ ਗਈ ਹੈ। ਏਅਰ ਕੈਨੇਡਾ ਦੇ 10,000 ਦੇ...
ਝਾਰਖੰਡ ’ਚ 2 ਨਕਸਲੀ ਗ੍ਰਿਫਤਾਰ
ਨੈਸ਼ਨਲ - ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿਚ ਪਾਬੰਦੀਸ਼ੁਦਾ ਮਾਓਵਾਦੀ ਸਮੂਹ ਝਾਰਖੰਡ ਜਨ ਮੁਕਤੀ ਪ੍ਰੀਸ਼ਦ (ਜੇ. ਜੇ. ਐੱਮ. ਪੀ.) ਦੇ 2 ਮੈਂਬਰਾਂ ਨੂੰ ਸੋਮਵਾਰ ਨੂੰ...
Asia Cup 2025 : ਟੀਮ ਦੇ ਐਲਾਨ ਨਾਲ ਇਸ ਖਿਡਾਰੀ ਨੂੰ ਜ਼ਬਰਦਸਤ ਫਾਇਦਾ, ਅਚਾਨਕ...
ਸਪੋਰਟਸ - ਏਸ਼ੀਆ ਕੱਪ 2025 ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਗਿਆ ਹੈ। ਟੀਮ ਦੀ ਕਪਤਾਨੀ ਪਹਿਲਾਂ ਹੀ ਤੈਅ ਸੀ ਕਿ ਸੂਰਿਆਕੁਮਾਰ ਯਾਦਵ...