ਚੇਨਈ : ਬੰਗਲਾਦੇਸ਼ ਨੇ ਭਾਰਤ ਖਿਲਾਫ ਚੇਨਈ ‘ਚ ਪਹਿਲੇ ਟੈਸਟ ਮੈਚ ‘ਚ ਵੀਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੱਥੇ ਅੱਜ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ 58 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਜਿਸ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ 6-6 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਓਪਨ ਕਰਨ ਆਏ ਸ਼ੁਭਮਨ ਗਿੱਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਟਾਸ ਤੋਂ ਬਾਅਦ ਸ਼ਾਂਤੋ ਨੇ ਕਿਹਾ ਕਿ ਪਿੱਚ ਮੁਸ਼ਕਲ ਲੱਗ ਰਹੀ ਸੀ ਪਰ ਨਮੀ ਨੂੰ ਦੇਖਦੇ ਹੋਏ ਉਹ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸੀਰੀਜ਼ ਤੋਂ ਬਾਅਦ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ ਅਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖੇਗੀ।ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਵੀ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਗੇ। ਉਨ੍ਹਾਂ ਕਿਹਾ ਕਿ ਹਰ ਟੈਸਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਚੰਗੀ ਤਿਆਰੀ ਕੀਤੀ ਹੈ। ਭਾਰਤੀ ਟੀਮ ਵਿੱਚ ਤਿੰਨ ਤੇਜ਼ ਗੇਂਦਬਾਜ਼ ਅਤੇ ਦੋ ਸਪਿਨਰ ਹਨ। ਤੇਜ਼ ਗੇਂਦਬਾਜ਼ਾਂ ‘ਚ ਆਕਾਸ਼ ਦੀਪ, ਬੁਮਰਾਹ ਅਤੇ ਸਿਰਾਜ ਹਨ ਜਦਕਿ ਅਸ਼ਵਿਨ ਅਤੇ ਜਡੇਜਾ ਸਪਿਨਰ ਵਜੋਂ ਖੇਡ ਰਹੇ ਹਨ।