Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸੁਖਨਾ ਝੀਲ 'ਤੇ ਏਅਰ ਸ਼ੋਅ ਦਾ ਅੱਜ ਦੂਜਾ ਤੇ ਆਖ਼ਰੀ ਦਿਨ, ਸੂਰਿਆ...

ਸੁਖਨਾ ਝੀਲ ‘ਤੇ ਏਅਰ ਸ਼ੋਅ ਦਾ ਅੱਜ ਦੂਜਾ ਤੇ ਆਖ਼ਰੀ ਦਿਨ, ਸੂਰਿਆ ਕਿਰਨ ਟੀਮ ਦਿਖਾਏਗੀ ਜੌਹਰ

 

ਚੰਡੀਗੜ੍ਹ : ਸ਼ਹਿਰ ਦੀ ਖੂਬਸੂਰਤ ਸੁਖਨਾ ਝੀਲ ‘ਤੇ ਚੱਲ ਰਹੇ ਏਅਰ ਸ਼ੋਅ ਦਾ ਅੱਜ ਦੂਜਾ ਅਤੇ ਆਖ਼ਰੀ ਦਿਨ ਹੈ। ਅੱਜ ਦੇ ਪ੍ਰੋਗਰਾਮ ਤੋਂ ਬਾਅਦ ਦੁਪਹਿਰ 2:00 ਵਜੇ ਸੁਖਨਾ ਝੀਲ ਨੂੰ ਆਮ ਜਨਤਾ ਲਈ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਏਅਰ ਸ਼ੋਅ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਕਾਰਨ 26 ਮਾਰਚ ਤੋਂ ਝੀਲ ਆਮ ਲੋਕਾਂ ਲਈ ਬੰਦ ਸੀ।

ਲਾਲ ਰੰਗ ਦੇ 9 ਜਹਾਜ਼ ਅਸਮਾਨ ਵਿੱਚ ਬਣਾਉਣਗੇ ਤਿਰੰਗਾ 

ਅੱਜ ਭਾਰਤੀ ਹਵਾਈ ਫ਼ੌਜ ਦੀ ਸੂਰਿਆ ਕਿਰਨ ਟੀਮ ਆਪਣੇ 9 ਫਾਈਟਰ ਜੈੱਟਾਂ (BAE Hawk MK-132) ਨਾਲ ਅਸਮਾਨ ‘ਚ ਹੈਰਾਨੀਜਨਕ ਕਰਤੱਬ ਦਿਖਾਏਗੀ। ਲਾਲ ਅਤੇ ਚਿੱਟੇ ਰੰਗ ਦੇ ਇਹ 9 ਜਹਾਜ਼ ਅਸਮਾਨ ‘ਚ ਤਿਰੰਗੇ ਦੇ ਨਾਲ-ਨਾਲ ਕਈ ਹੋਰ ਆਕਰਸ਼ਕ ਆਕ੍ਰਿਤੀਆਂ ਬਣਾਉਂਦੇ ਨਜ਼ਰ ਆਉਣਗੇ।

ਪ੍ਰਬੰਧ ਅਤੇ ਆਮ ਜਨਤਾ ਲਈ ਸਹੂਲਤਾਂ 

ਇਸ ਸ਼ਾਨਦਾਰ ਸ਼ੋਅ ਨੂੰ ਦੇਖਣ ਲਈ ਪ੍ਰਸ਼ਾਸਨ ਵੱਲੋਂ 10,000 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸ਼ਹਿਰ ਦੇ 7 ਵੱਖ-ਵੱਖ ਹਿੱਸਿਆਂ ਤੋਂ ਸੀ. ਟੀ. ਯੂ. ਦੀਆਂ ਵਿਸ਼ੇਸ਼ ਬੱਸਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਦਰਸ਼ਕਾਂ ਨੂੰ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ।

ਰਾਜਪਾਲ ਗੁਲਾਬ ਚੰਦ ਕਟਾਰੀਆ ਹੋਣਗੇ ਮੁੱਖ ਮਹਿਮਾਨ 

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਅੱਜ ਇਸ ਸ਼ੋਅ ‘ਚ ਮੁੱਖ ਮਹਿਮਾਨ ਵਜੋਂ ਸ਼ਿਰੱਕਤ ਕਰਨਗੇ। ਇਸ ਤੋਂ ਪਹਿਲਾਂ 27 ਮਾਰਚ ਨੂੰ ਚੰਡੀਗੜ੍ਹ ਦੇ ਚੀਫ਼ ਸੈਕਟਰੀ ਐਚ. ਰਾਜੇਸ਼ ਪ੍ਰਸਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅੱਜ ਦੇ ਪ੍ਰੋਗਰਾਮ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ।