ਹੁਸ਼ਿਆਰਪੁਰ – ਹੁਸ਼ਿਆਰਪੁਰ ਤੋਂ ਇਕ ਅਧਿਆਪਕਾ ਵੱਲੋਂ ਛੋਟੇ ਬੱਚੇ ਨਾਲ ਤਸ਼ਦੱਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਬੱਡੋ ਦੇ ਇਕ ਸਕੂਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇਕ ਅਧਿਆਪਕਾ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ।
ਇਹ ਵੀਡੀਓ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਕਲਾਸ ਵਿਚ ਮਾਸੂਮ ‘ਤੇ ਅਧਿਆਪਕਾ ਵੱਲੋਂ ਕਈ ਥੱਪੜ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜੋ ਮੈਡਮ ਬੱਚੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ ਉਸ ਦਾ ਆਪਣਾ ਹੀ ਪ੍ਰਾਈਵੇਟ ਸਕੂਲ ਹੈ ਅਤੇ ਪਿਛਲੇ 40 ਸਾਲਾਂ ਤੋਂ ਪਿੰਡ ਬੱਡੋਂ ਵਿੱਚ ਚਲਾ ਰਹੀ ਹੈ।