ਖਰੜ- ਖਰੜ ਬੱਸ ਸਟੈਂਡ ਤੇ ਟਰੈਫਿਕ ਪੁਲਿਸ ਨੂੰ ਇੱਕ ਕਰੀਬ 8-9 ਸਾਲ ਬੱਚੀ ਲਾਵਾਰਸ ਹਾਲਤ ਚ ਮਿਲੀ ਐ। ਪਰ ਦੂਜੇ ਪਾਸੇ ਉਕਤ ਬੱਚੀ ਆਪਣਾ ਪਤਾ ਨਹੀਂ ਦੱਸ ਪਾ ਰਹੀ ਹੈ। ਹਾਲਾਂਕਿ ਬੱਚੀ ਨੂੰ ਟਰੈਫਿਕ ਪੁਲਿਸ ਨੇ ਆਪਣੇ ਕੋਲ ਕਸਟਡੀ ਚ ਰੱਖ ਲਿਆ ਅਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਬੱਚੀ ਬਾਰੇ ਜੇਕਰ ਕਿਸੇ ਨੂੰ ਵੀ ਜਾਣਕਾਰੀ ਹੈ ਤਾਂ ਉਸਦੀ ਸੂਚਨਾ ਖਰੜ ਥਾਣਾ ਚ ਦਿੱਤੀ ਜਾਵੇ। ਦਰਅਸਲ ਇਹ ਬੱਚੀ ਖਰੜ ਬੱਸ ਸਟੈਂਡ ਤੇ ਸ਼ੱਕੀ ਹਲਾਤਾਂ ਚ ਮਿਲੀ ਅਤੇ ਇਸ ਦੌਰਾਨ ਹੀ ਟਰੈਫਿਕ ਪੁਲਿਸ ਨੇ ਬੱਚੀ ਨੂੰ ਕੋਲ ਬਿਠਾ ਲਿਆ ਅਤੇ ਪਤਾ ਪੁੱਛਣ ਤੇ ਜਦ ਬੱਚੀ ਜਾਣਕਾਰੀ ਨਾ ਦੇ ਸਕੀ ਤਾਂ ਆਖਰਕਾਰ ਟਰੈਫਿਕ ਪੁਲਿਸ ਵਲੋਂ ਸੋਸਲ ਮੀਡੀਆ ਦਾ ਸਹਾਰਾ ਲਿਆ ਗਿਆ ਅਤੇ ਜਾਣਕਾਰੀ ਦੇਣ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਗਈ ।