Thursday, December 26, 2024

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸ੍ਰੀ ਫਤਿਹਗੜ੍ਹ ਸਾਹਿਬ 'ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ...

ਸ੍ਰੀ ਫਤਿਹਗੜ੍ਹ ਸਾਹਿਬ ‘ਚ Traffic Route ਹੋਇਆ ਜਾਰੀ, ਇੱਧਰ ਆਉਣ ਵਾਲੇ ਲੋਕ ਦੇਣ ਧਿਆਨ

ਖਮਾਣੋਂ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ ਸ਼ੁੱਕਰਵਾਰ ਤੱਕ ਹੋ ਰਹੀ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਸਾਂਝੀ ਕੀਤੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਲੁਧਿਆਣਾ ਲਈ ਟ੍ਰੈਫਿਕ ਟੀ-ਪੁਆਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ. ਟੀ. ਰੋਡ, ਜਦੋਂ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟ੍ਰੈਫਿਕ ਟੀ -ਪੁਆਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਾਜਿੰਦਰਗੜ੍ਹ ਤੋਂ ਜੀ. ਟੀ. ਰੋਡ ਹੋ ਕੇ ਜਾ ਸਕਦੀ ਹੈ। ਜ਼ਿਲ੍ਹਾ ਪੁਲਸ ਮੁੱਖੀ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਮਾਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟ੍ਰੈਫਿਕ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਤੇ ਓਵਰਬ੍ਰਿਜ, ਗੋਲ ਚੌਂਕ ਤੋਂ ਜੀ. ਟੀ. ਰੋਡ ਹੋ ਕੇ ਜਾਵੇ, ਜਦੋਂ ਕਿ ਪੁਰਾਣੇ ਓਵਰਬ੍ਰਿਜ ਤੋਂ ਸ਼ਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ-ਪੁਆਇੰਟ ਭੈਰੋਂਪੁਰ, ਚੰਡੀਗੜ੍ਹ ਜਾਣ ਅਤੇ ਭੈਰੋਂਪੁਰ ਤੋਂ ਚੁੰਨੀ ਤੋਂ ਗੜਾਂਗਾ ਤੋਂ ਮੋਰਿੰਡਾ ਤੇ ਰੋਪੜ ਜਾਣ ਲਈ ਰੂਟ ਬਣਾਇਆ ਗਿਆ ਹੈ। ਡਾ. ਥਿੰਦ ਨੇ ਦੱਸਿਆ ਕਿ ਰਾਜਪੁਰਾ ਸਾਈਡ ਨੂੰ ਜਾਣ ਵਾਲੀ ਹੈਵੀ ਟ੍ਰੈਫਿਕ ਬੱਸ ਸਟੈਂਡ ਜਖਵਾਲੀ ਤੋਂ ਵਾਇਆ ਮੂਲੇਪੁਰ, ਸਰਾਏ ਬਣਜਾਰਾ ਹੋ ਕੇ ਜਾਵੇ।