ਸਾਓ ਪਾਓਲੋ : ਮੰਗਲਵਾਰ ਨੂੰ ਦੱਖਣ-ਪੂਰਬੀ ਬ੍ਰਾਜ਼ੀਲ ਦੇ ਸਾਓ ਪਾਓਲੋ ਵਿੱਚ ਇੱਕ ਟ੍ਰੇਨੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ।
ਵਿਭਾਗ ਨੇ ਦੱਸਿਆ ਕਿ ਸਥਾਨਕ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਇਹ ਛੋਟਾ ਜਹਾਜ਼ ਸਾਓ ਜੋਸ ਡੋ ਰੀਓ ਪ੍ਰੀਟੋ ਸ਼ਹਿਰ ਦੇ ਇੱਕ ਸੁੰਨਸਾਨ ਖੇਤਰ ਵਿੱਚ ਡਿੱਗ ਗਿਆ। ਬ੍ਰਾਜ਼ੀਲ ਦੇ ਗਲੋਬੋ ਨਿਊਜ਼ ਨੈੱਟਵਰਕ ਨੇ ਫਾਇਰ ਵਿਭਾਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵਾਂ ਲੋਕਾਂ ਦੀ ਮੌਤ ਹੋ ਗਈ। ਸਥਾਨਕ ਪੁਲਸ ਅਤੇ ਬ੍ਰਾਜ਼ੀਲੀਅਨ ਹਵਾਈ ਸੈਨਾ ਦਾ ਏਅਰੋਨਾਟਿਕਲ ਐਕਸੀਡੈਂਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਸ਼ਨ ਸੈਂਟਰ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।