ਬਾਬਾ ਬਕਾਲਾ ਸਾਹਿਬ- ਧੁੰਦ ਅਤੇ ਸਰਦੀ ਦੇ ਮੌਸਮ ਦੇ ਚਲਦਿਆਂ ਰੇਲਵੇ ਵਿਭਾਗ ਨੇ 1 ਦਸੰਬਰ ਤੋਂ ਲੈ ਕੇ 28 ਫਰਵਰੀ ਤੱਕ ਕਈ ਅਪ ਡਾਊਨ ਦੀਆਂ 24 ਟਰੇਨਾਂ ਰੱਦ ਕੀਤੀਆਂ ਹਨ ਅਤੇ ਚਾਰ ਗੱਡੀਆਂ ਨੂੰ ਅੰਸ਼ਿਕ ਰੂਪ ’ਚ ਮੁਅੱਤਲ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਧੁੰਦ ਦੇ ਕਾਰਨ ਫਿਰੋਜ਼ਪੁਰ ਮੰਡਲ ਨੇ 1 ਦਸੰਬਰ ਤੋਂ 28 ਫਰਵਰੀ ਤੱਕ ਉਕਤ ਰੇਲ ਗੱਡੀਆਂ ਨੂੰ ਰੱਦ ਕੀਤਾ ਹੈ। ਅਜਿਹਾ ਯਾਤਰੂਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਫੈਸਲਾ ਲਿਆ ਗਿਆ ਹੈ। ਜਾਰੀ ਸੂਚੀ ਅਨੁਸਾਰ ਕਾਨਪੁਰ ਸੈਂਟਰਲ ਤੋਂ ਕਾਠਗੋਦਾਮ, ਚੰਡੀਗੜ੍ਹ-ਅੰਮ੍ਰਿਤਸਰ, ਮਾਲਦਾ ਟਾਊਨ ਨਵੀ ਦਿਲੀ, ਵਾਰਾਨਣੀ ਬਹਿਰੀਚ, ਕਾਲਕਾ ਕੱਟੜਾ, ਅੰਮ੍ਰਿਤਸਰ ਨੰਗਲ ਡੈਮ, ਬਰਾਊਨੀ ਅੰਬਾਲਾ, ਰਿਸ਼ੀਕੇਸ਼ ਜੰਮੂ ਤਵੀ, ਲਾਲ ਕੁਆ ਅੰਮ੍ਰਿਤਸਰ, ਚੰਡੀਗੜ੍ਹ ਫਿਰੋਜ਼ਪੁਰ, ਭਾਗਲਪੁਰ ਆਨੰਦਵਿਹਾਰ ਆਦਿ ਟਰੇਨਾਂ ਦੀ ਸੂਚੀ ਜਾਰੀ ਕੀਤੀ ਗਈ।