Become a member

Get the best offers and updates relating to Liberty Case News.

― Advertisement ―

spot_img
spot_img
HomeBig News'ਅਫ਼ਸਰ ਸਾਬ੍ਹ' ਦੇ ਘਰੋਂ ਮਿਲੇ ਨੋਟਾਂ ਦੇ ਭਰੇ ਟਰਾਲੀ ਬੈਗ ! ਦੇਖ...

‘ਅਫ਼ਸਰ ਸਾਬ੍ਹ’ ਦੇ ਘਰੋਂ ਮਿਲੇ ਨੋਟਾਂ ਦੇ ਭਰੇ ਟਰਾਲੀ ਬੈਗ ! ਦੇਖ ਓਡੀਸ਼ਾ ACB ਦੇ ਅਧਿਕਾਰੀ ਵੀ ਰਹਿ ਗਏ ਹੱਕੇ-ਬੱਕੇ

ਭੁਵਨੇਸ਼ਵਰ- ਓਡੀਸ਼ਾ ਦੇ ਖਾਨ ਵਿਭਾਗ (Mines Department) ‘ਚ ਭ੍ਰਿਸ਼ਟਾਚਾਰ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਜੀਲੈਂਸ ਵਿਭਾਗ ਨੇ ਇਕ ਅਧਿਕਾਰੀ ਦੇ ਘਰੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਅਧਿਕਾਰੀਆਂ ਅਨੁਸਾਰ, ਡਿਪਟੀ ਡਾਇਰੈਕਟਰ ਦੇਬਾਬਰਤ ਮੋਹੰਤੀ ਦੇ ਭੁਵਨੇਸ਼ਵਰ ਸਥਿਤ ਫਲੈਟ ਤੋਂ ਟਰਾਲੀ ਬੈਗਾਂ ‘ਚ ਭਰੇ ਕੁੱਲ 4 ਕਰੋੜ ਰੁਪਏ ਨਕਦ ਜ਼ਬਤ ਕੀਤੇ ਗਏ ਹਨ। ਇਹ ਸੂਬੇ ਦੀ ਐਂਟੀ-ਕਰੱਪਸ਼ਨ ਏਜੰਸੀ ਵੱਲੋਂ ਹੁਣ ਤੱਕ ਕੀਤੀ ਗਈ ਸਭ ਤੋਂ ਵੱਡੀ ਨਕਦੀ ਦੀ ਬਰਾਮਦਗੀ ਹੈ।ਦੇਬਾਬਰਤ ਮੋਹੰਤੀ ਨੂੰ ਮੰਗਲਵਾਰ ਰਾਤ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਇਕ ਲਾਇਸੈਂਸ ਪ੍ਰਾਪਤ ਕੋਲਾ ਵਿਕਰੇਤਾ ਤੋਂ ਕੰਮ ਸੁਚਾਰੂ ਢੰਗ ਨਾਲ ਚਲਾਉਣ ਬਦਲੇ 30,000 ਰੁਪਏ ਦੀ ਰਿਸ਼ਵਤ ਲੈ ਰਿਹਾ ਸੀ। ਇਸ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਉਸਦੇ ਭੁਵਨੇਸ਼ਵਰ ਵਾਲੇ ਫਲੈਟ, ਭਦਰਕ ਜ਼ਿਲ੍ਹੇ ਵਿੱਚ ਉਸਦੇ ਜੱਦੀ ਘਰ ਅਤੇ ਕਟਕ ਸਥਿਤ ਦਫ਼ਤਰ ‘ਚ ਇਕੋ ਸਮੇਂ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਮੋਹੰਤੀ ਦੇ ਦਫ਼ਤਰ ਦੇ ਦਰਾਜ਼ ‘ਚੋਂ ਵੀ 1.20 ਲੱਖ ਰੁਪਏ ਨਕਦ ਮਿਲੇ ਹਨ। ਇਸ ਤੋਂ ਇਲਾਵਾ, ਹੁਣ ਤੱਕ ਦੀ ਜਾਂਚ ‘ਚ ਅਧਿਕਾਰੀ ਕੋਲ ਭੁਵਨੇਸ਼ਵਰ ਵਿੱਚ ਇੱਕ ਆਲੀਸ਼ਾਨ 2 ਮੰਜ਼ਿਲਾ ਮਕਾਨ ਅਤੇ ਲਗਭਗ 130 ਗ੍ਰਾਮ ਸੋਨਾ ਹੋਣ ਦਾ ਵੀ ਪਤਾ ਲੱਗਾ ਹੈ।