ਫਿਰੋਜ਼ਪੁਰ : ਫਿਰੋਜ਼ਪੁਰ ਦੇ ਪਿੰਡ ਖਲਚੀਆਂ ਜਾਦੀਦ ‘ਚ ਦੋ ਚਚੇਰੀਆਂ ਭੈਣਾਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਦੇ ਮੈਂਬਰਾਂ ਅਨੁਸਾਰ, ਭੱਠੇ ਦੇ ਮਾਲਕ ਨੇ ਮੀਂਹ ਦਾ ਪਾਣੀ ਅਤੇ ਕਲੋਨੀ ਦਾ ਪਾਣੀ ਸੁੱਟਣ ਲਈ ਟੋਏ ਪੁੱਟੇ ਸਨ ਤੇ ਦੋਵੇਂ ਚਚੇਰੀਆਂ ਭੈਣਾਂ, ਜਿਨ੍ਹਾਂ ਦੀ ਉਮਰ ਚਾਰ ਅਤੇ ਪੰਜ ਸਾਲ ਸੀ, ਅਚਾਨਕ ਫਿਸਲ ਕੇ ਇਸ ਪਾਣੀ ਦੇ ਟੋਏ ਵਿੱਚ ਡਿੱਗ ਗਈਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਦੇਰ ਤੱਕ ਪਤਾ ਨਹੀਂ ਲੱਗਾ ਅਤੇ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਬਹੁਤ ਦੇਰ ਹੋ ਚੁੱਕੀ ਸੀ।
ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਭੱਠਾ ਮਾਲਕ ਨੇ ਮੀਂਹ ਦੇ ਪਾਣੀ ਨੂੰ ਕੱਢਣ ਲਈ ਇੱਕ ਵੱਡਾ ਟੋਆ ਪਾਇਆ ਸੀ ਅਤੇ ਮੀਂਹ ਤੋਂ ਬਾਅਦ ਇਹ ਟੋਆ ਪਾਣੀ ਨਾਲ ਭਰ ਗਿਆ ਅਤੇ ਸਾਡੇ ਬੱਚੇ ਅਚਾਨਕ ਫਿਸਲ ਕੇ ਇਸ ਪਾਣੀ ਨਾਲ ਭਰੇ ਟੋਏ ਵਿੱਚ ਡਿੱਗ ਗਏ ਜਿਸ ਕਾਰਨ ਦੋਵੇਂ ਬੱਚਿਆਂ ਦੀ ਇਸ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਅਤੇ ਭੱਠੇ ਮਾਲਕ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਦੋ ਕੁੜੀਆਂ ਦੀ ਪਾਣੀ ਦੇ ਟੋਏ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਲਿਆਂਦਾ ਗਿਆ, ਉੱਥੋਂ ਉਨ੍ਹਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਅਤੇ ਭੈਣਾਂ ਦੇ ਆਧਾਰ ‘ਤੇ ਢੁਕਵੀਂ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ।