ਫਰੀਦਾਬਾਦ : ਫਰੀਦਾਬਾਦ ਦੇ ਸੀਕਰੀ ਪਿੰਡ ਵਿੱਚ ਸੀਵਰ ਟੈਂਕ ਦੀ ਸਫਾਈ ਕਰਦੇ ਸਮੇਂ ਦਮ ਘੁੱਟਣ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਫਰੀਦਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ। ਜ਼ਹਿਰੀਲੀ ਗੈਸ ਕਾਰਨ ਮਰਨ ਵਾਲਿਆਂ ਦੀ ਪਛਾਣ ਯੋਗੇਸ਼ ਅਤੇ ਆਨੰਦ ਵਜੋਂ ਹੋਈ ਹੈ। ਪੁਲਸ ਨੇ ਲਾਸ਼ਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੀਕਰੀ ਪਿੰਡ ਦੇ ਰਹਿਣ ਵਾਲੇ ਯੋਗੇਸ਼ ਨੇ ਆਪਣੇ ਘਰ ਵਿਚ ਬਣੇ ਸੀਵਰ ਟੈਂਕ ਦੀ ਸਫ਼ਾਈ ਲਈ ਆਨੰਦ ਅਤੇ ਰਵੀ ਨੂੰ ਬੁਲਾਇਆ ਸੀ। ਜਦੋਂ ਉਹ ਸਫਾਈ ਲਈ ਟੈਂਕ ਵਿੱਚ ਉਤਰੇ ਤਾਂ ਦੋਵੇਂ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ। ਰਵੀ ਟੈਂਕ ਵਿੱਚੋਂ ਬਾਹਰ ਨਿਕਲ ਆਇਆ ਪਰ ਆਨੰਦ ਟੈਂਕ ਦੇ ਅੰਦਰ ਬੇਹੋਸ਼ ਹੋ ਗਿਆ। ਆਨੰਦ ਨੂੰ ਬਚਾਉਣ ਲਈ ਯੋਗੇਸ਼ ਵੀ ਸੀਵਰ ਟੈਂਕ ਵਿੱਚ ਉਤਰ ਗਿਆ। ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਯੋਗੇਸ਼ ਵੀ ਬੇਹੋਸ਼ ਹੋ ਗਿਆ। ਬਾਅਦ ਵਿੱਚ ਗੁਆਂਢੀਆਂ ਨੇ ਦੋਵਾਂ ਨੂੰ ਬੜੀ ਮੁਸ਼ਕਤ ਨਾਲ ਬਾਹਰ ਕੱਢਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਰਿਆਣਾ ‘ਚ ਜ਼ਹਿਰੀਲੀ ਗੈਸ ਦਾ ਸ਼ਿਕਾਰ ਹੋਏ ਦੋ ਮਜ਼ਦੂਰ,ਹੋਈ ਮੌਤ
Latest Articel
ਸਹਾਇਕ ਟਾਊਨ ਪਲੈਨਰ 30,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ
ਜਲੰਧਰ : ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਦੇ ਸਹਾਇਕ ਟਾਊਨ ਪਲੈਨਰ (ਏ.ਟੀ.ਪੀ.) ਸੁਖਦੇਵ ਵਸ਼ਿਸ਼ਟ ਨੂੰ 30,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਗ੍ਰਿਫ਼ਤਾਰ...
ਵਿਦਿਆਰਥੀ ਦੇ 12ਵੀਂ ‘ਚ ਆਏ 75% ਅੰਕ, ਗੁੱਸੇ ‘ਚ 15ਵੀਂ ਮੰਜ਼ਿਲ ਤੋਂ ਮਾਰ ‘ਤੀ...
ਗੁੜਗਾਓਂ : ਸੀਬੀਐੱਸਈ 12ਵੀਂ ਦੀ ਪ੍ਰੀਖਿਆ 'ਚ 75% ਅੰਕ ਪ੍ਰਾਪਤ ਕਰਨ ਦੇ ਬਾਵਜੂਦ ਗੁਰੂਗ੍ਰਾਮ ਦੇ ਇੱਕ ਵਿਦਿਆਰਥੀ ਨੇ ਟਾਟਾ ਪ੍ਰਮਾਣੀ ਸੋਸਾਇਟੀ ਦੀ 15ਵੀਂ ਮੰਜ਼ਿਲ...
ਪਾਣੀਆਂ ਦੇ ਅਧਿਕਾਰ ‘ਤੇ ਪੰਜਾਬ ਦੀ ਪਹਿਲੀ ਜਿੱਤ
ਪੰਜਾਬ ਅਤੇ ਹਰਿਆਣਾ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਪਾਣੀ ਵਿਵਾਦ ਵਿੱਚ ਪੰਜਾਬ ਨੂੰ ਨਿਆਂਕ ਪ੍ਰਕਿਰਿਆ ਦੇ ਪਹਿਲੇ ਪੜਾਅ 'ਤੇ ਪਹਿਲੀ ਜਿੱਤ ਮਿਲੀ ਹੈ।
ਪੰਜਾਬ...
ਪਾਣੀਆਂ ਦੀ ਰਾਖੀ ਸਬੰਧੀ ਮੋਰਚੇ ਨੂੰ ਪੰਜਾਬ ਦੇ ਹਰ ਵਰਗ ਤੋਂ ਪੂਰਨ ਸਮਰਥਨ ਮਿਲਿਆ...
ਚੰਡੀਗੜ੍ਹ/ਜਲੰਧਰ/ਨੰਗਲ ---ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਚੱਲ ਰਹੇ ਮੋਰਚੇ ਨੂੰ ਕੀਰਤਪੁਰ ਸਾਹਿਬ ਵਿਖੇ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕੈਬਨਿਟ ਮੰਤਰੀ ਹਰਜੋਤ ਸਿੰਘ...
ਮੁੱਖ ਮੰਤਰੀ ਮਾਨ ਵੱਲੋਂ ਖੇਡ ਮੈਦਾਨ, ਆਧੁਨਿਕ ਸਹੂਲਤਾਂ ਵਾਲੇ ਆਡੀਟੋਰੀਅਮ ਅਤੇ ਪੁਲ ਦਾ ਉਦਘਾਟਨ
ਲੁਧਿਆਣਾ, 14 ਮਈ:
ਲੁਧਿਆਣਾ ਦੇ ਸਰਬਪੱਖੀ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੱਖ-ਵੱਖ ਵਿਕਾਸ...