ਫਿਰੋਜ਼ਪੁਰ – ਸੀ. ਆਈ. ਏ. ਸਟਾਫ਼ ਦੀ ਟੀਮ ਨੇ ਸੂਚਨਾ ਦੇ ਆਧਾਰ ‘ਤੇ ਨਾਕਾ ਲਗਾ ਦੇ ਦੋ ਲੁਟੇਰਿਆਂ ਨੂੰ ਫੜਿਆ ਹੈ, ਜੋ ਹਥਿਆਰਾਂ ਦੇ ਜ਼ੋਰ ‘ਤੇ ਲੋਕਾਂ ਕੋਲੋਂ ਫੋਨ ਅਤੇ ਹੋਰ ਸਾਮਾਨ ਲੁੱਟਦੇ ਸਨ। ਏ. ਐੱਸ. ਆਈ. ਗੁਰਦੇਵ ਸਿੰਘ ਦੇ ਅਨੁਸਾਰ ਸੂਚਨਾ ਮਿਲੀ ਸੀ ਕਿ ਨੀਰਜ਼ ਉਰਫ਼ ਕਾਲੂ ਅਤੇ ਮੰਗਤ ਮੰਗਾ ਵਾਸੀ ਭਾਰਤ ਨਗਰ ਸ਼ਹਿਰ ਅਤੇ ਛਾਉਣੀ ਵਿਚ ਰਾਤ ਦੇ ਸਮੇਂ ਅਪਰਾਧਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਇਨਾਂ ਦੇ ਕੋਲ ਨਾਜਾਇਜ਼ ਅਸਲਾ ਵੀ ਹੈ।
ਪਤਾ ਲੱਗਾ ਸੀ ਕਿ ਦੋਵੇਂ ਚੋਰੀ ਦਾ ਮਾਲ ਵੇਚਣ ਲਈ ਕਿਲੇਵਾਲਾ ਚੌਂਕ ਵਾਲੇ ਪਾਸਿਓਂ ਕੈਂਟ ਨੂੰ ਜਾ ਰਹੇ ਹਨ। ਏ. ਐੱਸ. ਆਈ. ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਖਾਈ ਰੋਡ ‘ਤੇ ਨਾਕਾ ਲਾਇਆ ਹੋਇਆ ਸੀ ਤਾਂ ਮੋਟਰਸਾਈਕਲ ‘ਤੇ ਆ ਰਹੇ ਉਕਤ ਦੋਹਾਂ ਨੂੰ ਰੋਕ ਕੇ ਜਦ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਇਕ ਦੇਸੀ ਕੱਟਾ, 2 ਕਾਰਤੂਸ, 15 ਫੋਨ ਬਰਾਮਦ ਹੋਏ। ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਵਿਚ ਪਰਚਾ ਦਰਜ ਕਰਨ ਤੋਂ ਬਾਅਦ ਇਨਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।