Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsUganda ਦੇ ਨਰਸਰੀ ਸਕੂਲ 'ਤੇ ਹਮਲਾ! ਪਰਿਵਾਰਕ ਮੈਂਬਰ ਬਣ ਕੇ ਵੜੇ ਬੰਦੇ...

Uganda ਦੇ ਨਰਸਰੀ ਸਕੂਲ ‘ਤੇ ਹਮਲਾ! ਪਰਿਵਾਰਕ ਮੈਂਬਰ ਬਣ ਕੇ ਵੜੇ ਬੰਦੇ ਨੇ 4 ਵਿਦਿਆਰਥੀਆਂ ਨੂੰ ਮਾਰਿਆ ਚਾਕੂ

 

 

ਕੰਪਾਲਾ : ਯੁਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਵੀਰਵਾਰ ਨੂੰ ਇੱਕ ਦਿਲ ਕੰਬਾਊ ਘਟਨਾ ਵਾਪਰੀ, ਜਿੱਥੇ ਇੱਕ ਵਿਅਕਤੀ ਨੇ ਨਰਸਰੀ ਸਕੂਲ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਚਾਰ ਬੱਚਿਆਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਇਸ ਮੰਦਭਾਗੀ ਘਟਨਾ ਦੀ ਪੁਸ਼ਟੀ ਕੀਤੀ ਹੈ।

 

ਮਾਪੇ ਬਣ ਕੇ ਸਕੂਲ ਵਿੱਚ ਹੋਇਆ ਦਾਖਲ

ਸਥਾਨਕ ਅਖਬਾਰ ‘ਡੇਲੀ ਮਾਨੀਟਰ’ ਦੀ ਰਿਪੋਰਟ ਅਨੁਸਾਰ, ਹਮਲਾਵਰ ਕੰਪਾਲਾ ਸਥਿਤ ‘ਗਾਬਾ ਅਰਲੀ ਚਾਈਲਡਹੁੱਡ ਡਿਵੈਲਪਮੈਂਟ ਪ੍ਰੋਗਰਾਮ’ ਸਕੂਲ ਵਿੱਚ ਦਾਖਲ ਹੋਇਆ। ਚਸ਼ਮਦੀਦਾਂ ਨੇ ਦੱਸਿਆ ਕਿ ਸ਼ੱਕੀ ਨੇ ਖ਼ੁਦ ਨੂੰ ਇੱਕ ਬੱਚੇ ਦੇ ਮਾਪੇ ਵਜੋਂ ਪੇਸ਼ ਕੀਤਾ ਸੀ। ਉਹ ਸਭ ਤੋਂ ਪਹਿਲਾਂ ਸਕੂਲ ਦੇ ਦਫ਼ਤਰ ਵਿੱਚ ਗਿਆ ਅਤੇ ਉੱਥੇ ਮੌਜੂਦ ਇੰਚਾਰਜ ਪ੍ਰਬੰਧਕ ਨਾਲ ਕੁਝ ਦੇਰ ਤੱਕ ਗੱਲਬਾਤ ਕੀਤੀ।

 

ਗੇਟ ਬੰਦ ਕਰਕੇ ਕੀਤਾ ਹਮਲਾ

ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ, ਉਸਨੇ ਸਕੂਲ ਦਾ ਗੇਟ ਬੰਦ ਕਰ ਦਿੱਤਾ ਅਤੇ ਇੱਕ-ਇੱਕ ਕਰਕੇ ਮਾਸੂਮ ਬੱਚਿਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਅਚਨਚੇਤ ਹਮਲੇ ਕਾਰਨ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।

 

ਹਮਲਾਵਰ ਗ੍ਰਿਫ਼ਤਾਰ, ਮਕਸਦ ਅਸਪੱਸ਼ਟ

ਪੁਲਸ ਬੁਲਾਰੇ ਕਿਤੁਮਾ ਰੁਸੋਕੇ ਨੇ ਦੱਸਿਆ ਕਿ ਇਸ ਹਮਲੇ ਵਿੱਚ ਘੱਟੋ-ਘੱਟ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਇਸ ਖੂਨੀ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ। ਪੁਲਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।