ਸੰਯੁਕਤ ਰਾਸ਼ਟਰ – ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਕਿ ਸਾਨੂੰ ਰੂਸ-ਯੂਕਰੇਨ ਯੁੱਧ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਦੂਜੇ ਸ਼ਾਂਤੀ ਸੰਮੇਲਨ ਲਈ ਤਿਆਰ ਰਹਿਣ ਦੀ ਜ਼ਰੂਰਤ ਹੈ ਅਤੇ ਭਾਰਤ ਅਤੇ ਹੋਰ ਦੇਸ਼ਾਂ ਨੂੰ ਸ਼ਾਂਤੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜ਼ੇਲੇਂਸਕੀ ਨੇ ਮੰਗਲਵਾਰ ਨੂੰ ਇੱਥੇ ਯੂਕਰੇਨ ਸੰਘਰਸ਼ ‘ਤੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਨੂੰ ਕਿਹਾ, “ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਅਸੀਂ ਸਥਿਤੀ ਨੂੰ ਇਮਾਨਦਾਰੀ ਨਾਲ ਦੇਖਦੇ ਹਾਂ ਅਤੇ ਅਸਲ ’ਚ ਰੂਸ ਨੂੰ ਜੰਗ ਛੇੜਨ ਤੋਂ ਰੋਕਣਾ ਚਾਹੁੰਦੇ ਹਾਂ ਤਾਂ ਕੀ ਕਰਨ ਦੀ ਲੋੜ ਹੈ।” ਸਭ ਤੋਂ ਮਹੱਤਵਪੂਰਨ, ਦੁਨੀਆ ਨੂੰ ਧੜਿਆਂ ਜਾਂ ਖੇਤਰੀ ਸਮੂਹਾਂ ’ਚ ਨਵੀਂ ਅਤੇ ਬੇਲੋੜੀ ਵੰਡ ਪੈਦਾ ਕੀਤੇ ਬਿਨਾਂ ਏਕਤਾ ਨਾਲ ਕੰਮ ਕਰਨਾ ਚਾਹੀਦਾ ਹੈ।”
ਇਸ ਦੌਰਾਨ ਉਨ੍ਹਾਂ ਕਿਹਾ ਕਿ ਏਕਤਾ ਹਮੇਸ਼ਾ ਸ਼ਾਂਤੀ ਲਈ ਕੰਮ ਕਰਦੀ ਹੈ ਅਤੇ “ਇਸ ਯੁੱਧ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਾਨੂੰ ਇਕ ਹੋਰ ਸ਼ਾਂਤੀ ਸੰਮੇਲਨ ਲਈ ਤਿਆਰ ਰਹਿਣਾ ਹੋਵੇਗਾ।” ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੰਦਾ ਹਾਂ, ਸਾਰੇ ਪ੍ਰਮੁੱਖ ਦੇਸ਼ਾਂ ਨੂੰ ਜੋ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਸੱਚਮੁੱਚ ਸਤਿਕਾਰ ਕਰਦੇ ਹਨ, ਇਸ ਪ੍ਰਕਿਰਿਆ ’ਚ ਸ਼ਾਮਲ ਹੋਣ ਲਈ।” ਉਨ੍ਹਾਂ ਕਿਹਾ, “ਅਸੀਂ ਚੀਨ ਨੂੰ ਸੱਦਾ ਦਿੰਦੇ ਹਾਂ। ਅਸੀਂ ਬ੍ਰਾਜ਼ੀਲ ਨੂੰ ਸੱਦਾ ਦਿੰਦੇ ਹਾਂ। ਮੈਂ ਪਹਿਲਾਂ ਹੀ ਭਾਰਤ ਨੂੰ ਸੱਦਾ ਦੇ ਚੁੱਕਾ ਹਾਂ। ਅਸੀਂ ਅਫਰੀਕੀ ਦੇਸ਼ਾਂ, ਸਾਰੇ ਲਾਤੀਨੀ ਅਮਰੀਕੀ ਦੇਸ਼ਾਂ, ਪੱਛਮੀ ਏਸ਼ੀਆ, ਮੱਧ ਏਸ਼ੀਆ, ਯੂਰਪ, ਪ੍ਰਸ਼ਾਂਤ ਅਤੇ ਉੱਤਰੀ ਅਮਰੀਕਾ ਲਈ ਕੰਮ ਕਰ ਰਹੇ ਹਾਂ।