Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਨੋਖਾ ਵਿਰੋਧ: ਵੈਟਰਨਰੀ ਵਿਦਿਆਰਥੀਆਂ ਨੇ ਸੜਕ ’ਤੇ ਬੈਠ ਕੇ ਵੇਚੀ ਚਾਹ, ਜੁੱਤੀਆਂ...

ਅਨੋਖਾ ਵਿਰੋਧ: ਵੈਟਰਨਰੀ ਵਿਦਿਆਰਥੀਆਂ ਨੇ ਸੜਕ ’ਤੇ ਬੈਠ ਕੇ ਵੇਚੀ ਚਾਹ, ਜੁੱਤੀਆਂ ਵੀ ਕੀਤੀਆਂ ਪਾਲਿਸ਼

 

ਲੁਧਿਆਣਾ (ਵਿੱਕੀ) : ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਵਿਦਿਆਰਥੀਆਂ ਦਾ ਹੌਸਲਾ ਹੁਣ ਜਵਾਬ ਦੇਣ ਲੱਗਾ ਹੈ। ਪਿਛਲੇ 1 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹੜਤਾਲ ਸੋਮਵਾਰ ਨੂੰ 33ਵੇਂ ਦਿਨ ’ਚ ਪੁੱਜ ਗਈ। ਸਰਕਾਰ ਦੀ ਚੁੱਪ ਅਤੇ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਖਿਲਾਫ ਵਿਦਿਆਰਥੀਆਂ ਨੇ ਹੁਣ ਵਿਰੋਧ ਦਾ ਨਵਾਂ ਤਰੀਕਾ ਅਪਣਾਇਆ ਅਤੇ ਚਾਹ, ਨਿੰਬੂ ਪਾਣੀ ਅਤੇ ਇਥੋਂ ਤੱਕ ਕਿ ਜੁੱਤੀਆਂ ਪਾਲਿਸ਼ ਕਰਨ ਦੇ ਸਟਾਲ ਲਗਾ ਕੇ ਉਨ੍ਹਾਂ ਨੇ ਸਰਕਾਰ ਦੀ ਬੇਰੁਖੀ ਪ੍ਰਤੀ ਆਪਣਾ ਰੋਸ ਜਤਾਇਆ।ਅੱਜ ਡਾ. ਮਾਨਵਪ੍ਰੀਤ ਕੌਰ, ਡਾ. ਨਿਸ਼ਠਾ ਪਿਪਲਾਨੀ, ਡਾ. ਅੰਤਰ੍ਰਪੀਤ ਕੌਰ, ਡਾ. ਗਰਿਮਾ, ਡਾ. ਸ਼ਰਣਦੀਪ ਸਿੰਘ ਅਤੇ ਡਾ. ਗਗਨ 6 ਵਿਦਿਆਰਥੀਆਂ ਨੇ ਲੜੀਵਾਰ ਭੁੱਖ ਹੜਤਾਲ ਜਾਰੀ ਰੱਖੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੀਅਾਂ ਮੰਗਾਂ ਨੂੰ ਅਣਸੁਣਿਆ ਕੀਤੇ ਜਾਣ ਕਾਰਨ ਉਨ੍ਹਾਂ ਨੂੰ ਵਿਰੋਧ ਦੇ ਅਜਿਹੇ ਤਰੀਕੇ ਅਪਣਾਉਣੇ ਪੈ ਰਹੇ ਹਨ। ਯੂਨੀਅਨ ਦੀ ਮੁੱਖ ਮੰਗ ਇੰਟਰਨਸ਼ਿਪ ਭੱਤਾ 15000 ਰੁਪਏ ਤੋਂ ਵਧਾ ਕੇ 24310 ਪ੍ਰਤੀ ਮਹੀਨਾ ਕੀਤਾ ਜਾਵੇ, ਤਾਂ ਕਿ ਇਹ ਗੁਆਂਢੀ ਸੂਬਿਆਂ ਦੇ ਬਰਾਬਰ ਹੋ ਸਕੇ। ਵਿਦਿਆਰਥੀਆਂ ਨੇ ਦੱਸਿਆ ਕਿ ਮੌਜੂਦਾ ਭੱਤਾ ਸਿਰਫ ਯੂਨੀਵਰਸਿਟੀ ਅਤੇ ਆਈ. ਸੀ. ਏ. ਆਰ. ਵਲੋਂ ਦਿੱਤਾ ਜਾ ਰਿਹਾ ਹੈ, ਜਿਸ ਵਿਚ ਪੰਜਾਬ ਸਰਕਾਰ ਦਾ ਕੋਈ ਵਿੱਤੀ ਯੋਗਦਾਨ ਨਹੀਂ ਹੈ