ਆਈ.ਸੀ.ਸੀ. ਨੇ ਮਹਾਨ ਅਥਲੀਟ ਉਸੇਨ ਬੋਲਟ ਨੂੰ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਟੀ-20 ਵਿਸ਼ਵ ਕੱਪ ਜੋ 1 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ। 11 ਵਾਰ ਦੇ ਵਿਸ਼ਵ ਚੈਂਪੀਅਨ ਬੋਲਟ ਵੈਸਟਇੰਡੀਜ਼ ਦੇ ਜਮੈਕਾ ਤੋਂ ਹਨ। ਉਨ੍ਹਾਂ ਨੇ 2017 ਵਿੱਚ ਲੰਡਨ ਵਿਸ਼ਵ ਚੈਂਪੀਅਨਸ਼ਿਪ ਦੇ ਬਾਅਦ ਸੰਨਿਆਸ ਲੈ ਲਿਆ ਸੀ। ਉਨ੍ਹਾਂ ਨੇ ਆਪਣੇ ਆਖਰੀ ਟੂਰਨਾਮੈਂਟ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਜਮੈਕਾ ਵਿੱਚ ਜੰਮੇ ਬੋਲਟ ਨੇ 2008 ਵਿੱਚ ਬੀਜਿੰਗ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਇਤਿਹਾਸ ਰਚਿਆ ਸੀ, ਜਦੋਂ ਉਨ੍ਹਾਂ ਨੇ ਵਿਸ਼ਵ ਰਿਕਾਰਡ ਸਮੇਂ ਵਿੱਚ 100 ਮੀਟਰ, 200 ਮੀਟਰ ਤੇ 4 ਗੁਣਾ 100 ਮੀਟਰ ਦੌੜ ਜਿੱਤੀ ਸੀ। ਬੋਲਟ ਵਿਸ਼ਵ ਕੱਪ ਦੇ ਆਪਣੇ ਦੇਸ਼ ਆਉਣ ਤੇ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਉਤਸ਼ਾਹਿਤ ਹੈ।