Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸਰਕਾਰ ਤੱਕ ਆਪਣੀ ਗੱਲ ਪਹੁੰਚਾ ਕੇ 21ਵੇਂ ਦਿਨ ਵੀ ਹੜਤਾਲ 'ਤੇ ਡਟੇ...

ਸਰਕਾਰ ਤੱਕ ਆਪਣੀ ਗੱਲ ਪਹੁੰਚਾ ਕੇ 21ਵੇਂ ਦਿਨ ਵੀ ਹੜਤਾਲ ‘ਤੇ ਡਟੇ ਰਹੇ ਵੈਟਰਨਰੀ ਸਟੂਡੈਂਟਸ

ਲੁਧਿਆਣਾ : ਵੈਟਰਨਰੀ ਯੂਨੀਵਰਸਿਟੀ ਦੀ ਵੈਟਰਨਰੀ ਸਟੂਡੈਂਟਸ ਯੂਨੀਅਨ ਵੱਲੋਂ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਬੁੱਧਵਾਰ ਨੂੰ 21ਵੇਂ ਦਿਨ ’ਚ ਦਾਖਲ ਹੋ ਗਈ। ਇੰਟਰਨਜ਼ ਨੇ ਯੂਨੀਵਰਸਿਟੀ ਦੇ ਵੈਟਰਨਰੀ ਹਸਪਤਾਲ ਵਿਖੇ ਆਪਣਾ ਸ਼ਾਂਤੀਪੂਰਨ ਰੋਸ ਜਾਰੀ ਰੱਖਿਆ। ਯੂਨੀਅਨ ਨੇ ਕਿਹਾ ਕਿ ਪਿਛਲੇ ਹਫਤੇ ਫਾਈਨਾਂਸ ਪ੍ਰਿੰਸੀਪਲ ਸਕੱਤਰ ਨਾਲ ਹੋਈ ਮੀਟਿੰਗ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਪ੍ਰਦਰਸ਼ਨਕਰੀਆਂ ਨੇ ਦੱਸਿਆ ਯੂਨੀਵਰਸਿਟੀ ਅਧਿਕਾਰੀਆਂ ਜਿਵੇਂ ਕਿ ਡੀਨ ਕਾਲਜ ਆਫ ਵੈਟਰਨਰੀ ਸਾਇੰਸ, ਡੀਨ ਪੀ. ਜੀ. ਅਤੇ ਡੀ. ਐੱਸ. ਡਬਲਯੂ. ਦੀ ਮੌਜੂਦਗੀ ’ਚ ਐੱਸ. ਐੱਚ. ਓ. ਵਿਜੇ ਕੁਮਾਰ, ਡੀ. ਐੱਸ. ਪੀ. ਜਤਿੰਦਰਪਾਲ ਅਤੇ ਐੱਸ. ਐੱਚ. ਓ. ਆਦਿਤਿਆ ਸ਼ਰਮਾ ਨੇ ਸਟੂਡੈਂਟਸ ਨੂੰ ਭਰੋਸਾ ਦਿੱਤਾ ਕਿ ਫਾਈਨਾਂਸ ਮੰਤਰੀ ਨਾਲ ਮੀਟਿੰਗ 25 ਅਕਤੂਬਰ ਤੋਂ ਪਹਿਲਾਂ ਕਰਵਾਈ ਜਾਵੇਗੀ।